Saturday, 17 May 2025

3113 ਪੰਜਾਬੀ ਗ਼ਜ਼ਲ ਭੁਲ ਗਿਆ ਓ


 

21122 - 21122, 

ਕਾਫੀਆ: ਨਾ

ਰਦੀਫ਼: ਭੁਲ ਗਿਆ ਓ

ਯਾਦ ਸੀ ਕਰਨਾ, ਭੁਲ ਗਿਆ ਓ।

ਉਹਨੇ ਸੀ ਮਿਲਣਾ, ਭੁਲ ਗਿਆ ਓ।

ਮੈਨੂੰ ਤਾਂ ਹੁਣ ਉਹ ਯਾਦ ਨਾ ਆਵੇ।

ਯਾਦ 'ਚ ਆਉਣਾ, ਭੁਲ ਗਿਆ ਓ।

ਵਾਅਦਾ ਕੀਤਾ ਨਾਲ ਸੀ ਮੇਰੇ ,

ਉਹ ਵੀ ਨਿਭਾਉਣਾ, ਭੁਲ ਗਿਆ ਓ।

ਆਪਣੇ ਵਿੱਚ ਹੀ ਹੁਣ ਉਹ ਹੈ ਰਹਿੰਦਾ,

ਮਿਲਣਾ ਮਿਲਾਉਣਾ, ਭੁਲ ਗਿਆ ਓ।

ਹੋਈ ਜਦੋਂ ਦੀ ਉਸਨੂੰ ਮੁਹੱਬਤ,

ਹੱਸਣਾ ਹਸਾਉਣਾ, ਭੁਲ ਗਿਆ ਓ।

ਰਾਹ ਵੀ ਵੇਖੀ, ਦਿਲ ਵੀ ਤੜਪਿਆ,

ਮੈਨੂੰ ਵਿਖਾਉਣਾ, ਭੁਲ ਗਿਆ ਓ।

ਪਿਆਰ ਦੇ ਮੈਨੂੰ ਨਾਲ ਉਹ ਵੇਖੇ।

ਪਿਆਰ ਜਤਾਉਣਾ, ਭੁਲ ਗਿਆ ਓ।

'ਗੀਤ' ਸਭਾਂ ਲਈ ਗਾਏ ਸੀ ਉਹ ਨੇ,

ਮੇਰਾ ਹੀ ਗਾਉਣਾ, ਭੁਲ ਗਿਆ ਓ।

 7.08pm 16 May 2025

इसी बहर के फिल्मी गाने की धुन  

का फ़साना बन गया अच्छा

No comments:

Post a Comment