Hindi version 00202
ਸੁਪਨੇ ਤੂੰ ਵੇਖ ਉੱਚੇ, ਕਾਮਯਾਬੀ ਵੱਲ ਚੱਲ,
ਸੁਪਨਿਆਂ ਨੂੰ ਸੱਚ ਕਰਨ ਲਈ, ਕਰ ਮੇਹਨਤ ਹਰ ਪਲ,
ਮੱਨ ਦੇ ਪੁੱਠੇ ਵਿਚਾਰਾਂ ਨਾਲ, ਲੜਨ ਦਾ ਹੌਸਲਾ ਰੱਖ ,
ਜੇ ਪੂਰੇ ਕਰਨੇ ਨੇ ਸੁਪਨੇ, ਤਾ ਕਰਮ ਤੇ ਕਰ ਬੇਮਿਸਾਲ ਅਮਲ।
ਪੂਰੇ ਕਰਨ ਲਈ ਸੁਪਨੇ, ਕਰ ਕਰਮ ਬੇਅੰਤ,
ਸੁਪਨੇ ਦੇਣਗੇ ਜੋਸ਼, ਪਰ ਲੈਣਗੇ ਮੇਹਨਤ ਦਾ ਸੰਤ।
ਆਪਣੇ ਆਦਰਸ਼ਾਂ ਨੂੰ ਪੱਕਾ ਕਰ, ਅੱਗੇ ਮੰਜਿਲ ਰੱਖ ,
ਆਤਮ ਵਿਸ਼ਵਾਸ ਜਗਾ, ਸੁਪਨਿਆਂ ਨੂੰ ਕਰ ਸੱਚ।
ਆਪਣੀ ਯੋਗਤਾ ਤੇ ਭਰੋਸਾ ਕਰੀਂ ਪੂਰਾ,
ਕਦਮਾਂ ਨੂੰ ਵਧਾਈ ਕੰਮ ਨਾ ਰੱਖੀ ਅਧੂਰਾ।
"ਤੂੰ ਨਹੀਂ ਕਰ ਸਕਦਾ" ਇਹ ਸੋਚ ਕਦੇ ਨਾ ਬਣਾਵੀਂ,
ਹਿੰਮਤ ਨਾਲ ਨਵੀਂ ਰਾਹ ਖੋਜ, ਮੰਜਿਲ ਆਪਣੀ ਪਾਵੀਂ।
ਆਸ ਦੇ ਮਹਿਲ ਵਿੱਚ ਬੁੱਧੀ ਨੂੰ ਲਾ ਦੇ,
ਹਰ ਸੁਪਨਾ ਸੱਚ ਕਰਕੇ ਦੁਨੀਆ ਨੂੰ ਵਿਖਾ ਦੇ।
ਜੀਵਨ ਚਾਹੇ ਹੋਵੇ ਇੱਕ ਸੰਗਰਸ਼ ਕੜਾ,
ਕਰਕੇ ਉਸ ਸੰਘਰਸ਼ ਨੂੰ, ਭਰ ਕਾਮਯਾਬੀ ਦਾ ਘੜਾ।
1.30pm 4 Aug 2025
Very nice, Keep it up
ReplyDelete