ਹਰ ਮਨ ਵਿੱਚ ਮਹੱਤਵਾਕਾਂਖਾਂ ਜਨਮ ਲੈਂਦੀਆਂ ਹਨ,
ਹੌਸਲਾ ਗਵਾ ਬੈਠੋ ਤਾਂ ਥਮ ਜਾਂਦੀਆਂ ਹਨ।
ਵੱਡੀ ਤਾਂਘ ਜੇ ਛੋਟੀ ਆਰਜੂ ਨਾਲ ਟਕਰਾਏਗੀ,
ਉਹ ਮਹੱਤਵਾਕਾਂਖਾ ਫਿਰ ਕਮਜ਼ੋਰ ਹੋ ਜਾਏਗੀ।
ਮਹੱਤਵਾਕਾਂਖਾ ਜੇ ਅਸਰ ਗਵਾ ਬੈਠੇ, ਤਾਂ ਕੁਝ ਨਾ ਪਾਵੋਗੇ,
ਖੁਦ ਤੇ ਭਰੋਸਾ ਹੋਵੇ ਤਾਂ ਝਟ ਹੀ ਪਾ ਜਾਵੋਗੇ।
ਜੇ ਮਨ ਸਫ਼ਲਤਾ ਦੇ ਭਾਵਾਂ ਨਾਲ ਭਰਿਆ ਹੋਵੇਗਾ,
ਤੇਰਾ ਰਾਹ ਫੁੱਲਾਂ ਨਾਲ ਫੇਰ ਸਜਿਆ ਹੋਵੇਗਾ।
ਨਕਾਰਾਤਮਕ ਵਿਚਾਰ ਕਦੇ ਨਾ ਸੋਚੀਂ,
ਜੋ ਵੀ ਸੋਚੀਂ, ਹਮੇਸ਼ਾ ਸਕਾਰਾਤਮਕ ਸੋਚੀਂ।
ਮਿਹਨਤ ਕਰ, ਸੋਚ ਕੇ ਚਲ, ਅੱਗੇ ਵਧ,
ਮੰਜ਼ਿਲ ਨੂੰ ਛੂਹ ਲੈ, ਭੁੱਲ ਕੇ ਹਾਰ ਦੀ ਗੱਲ।
ਤੂੰ ਜ਼ਰੂਰ ਪਾ ਲਵੇਂਗਾ ਉਹ,
ਮਨ ਤੋਂ ਪਾਣਾ ਚਾਹੁੰਦਾ ਹੈ ਜੋ।
2.33pm 6 Aug 2025
No comments:
Post a Comment