ਸਾਡੇ ਉੱਤੇ ਹੱਥ ਹੈ ਮਾਲਕ ਦਾ, ਫਿਰ ਕਿਸੇ ਤੋਂ ਕੀ ਲੈਣਾ।
ਜੋ ਚਾਹ ਰੱਖੀ ਹੈ ਮਨ ਵਿੱਚ, ਉਹ ਪੂਰੀ ਕਰੇਗਾ ਇਕ ਦਿਨ।
ਕਰਮ ਆਪਣਾ ਮੈਨੂੰ ਤਾਂ ਹੈ ਕਰਦੇ ਰਹਿਣਾ।
ਬਾਕੀ ਉਸਨੂੰ ਪਤਾ ਹੈ ਕਦੋਂ, ਕਿੱਦਾਂ ਮੈਨੂੰ ਕੀ ਦੇਣਾ।
11.20am 28 August 2025
ਸਾਡੇ ਉੱਤੇ ਹੱਥ ਹੈ ਮਾਲਕ ਦਾ, ਫਿਰ ਕਿਸੇ ਤੋਂ ਕੀ ਲੈਣਾ।
ਜੋ ਚਾਹ ਰੱਖੀ ਹੈ ਮਨ ਵਿੱਚ, ਉਹ ਪੂਰੀ ਕਰੇਗਾ ਇਕ ਦਿਨ।
ਕਰਮ ਆਪਣਾ ਮੈਨੂੰ ਤਾਂ ਹੈ ਕਰਦੇ ਰਹਿਣਾ।
ਬਾਕੀ ਉਸਨੂੰ ਪਤਾ ਹੈ ਕਦੋਂ, ਕਿੱਦਾਂ ਮੈਨੂੰ ਕੀ ਦੇਣਾ।
11.20am 28 August 2025
ਇਸੇ ਲਈ ਕਹਿੰਦਾ ਹਾਂ,
ਬੇਵਜ੍ਹਾ ਕਿਸੇ ਨੂੰ ਮੁਸੀਬਤ ਵਿੱਚ ਪਾਉਣਾ ਠੀਕ ਨਹੀਂ ਹੁੰਦਾ।
ਇੱਕ-ਇੱਕ ਕਰਕੇ ਗੁੱਥੀਆਂ ਨੂੰ ਸੁਲਝਾਉਂਦੇ ਜਾਓ,
ਆਸਾਨ ਹੋ ਜਾਏਗਾ ਗੁਜ਼ਾਰਨਾ ਫਿਰ ਸਫ਼ਰ ਜ਼ਿੰਦਗੀ ਦਾ।
1.46pm 26 Aug 2025
ਸੱਚੀ ਗੱਲ ਹਮੇਸ਼ਾਂ ਹੀ ਥੋੜ੍ਹੀ ਕੌੜੀ ਹੁੰਦੀ ਹੈ।
ਇਸ ਲਈ ਘੱਟ ਬੋਲਣ ਵਿਚ ਹੀ ਭਲਾਈ ਹੁੰਦੀ ਹੈ।
ਆਪਣਾ ਗਮ ਸਭ ਨੂੰ ਦੱਸਣ ਨਾਲ ਹੋਵੇਗਾ ਵੀ ਕੀ,
ਮੈਂ ਹੱਸਦੀ ਰਹਿੰਦੀ ਹਾਂ ਕਿਉਂਕਿ ਰੋਣਾ ਮੈਨੂੰ ਨਹੀਂ ਭਾਉਂਦਾ ।
ਦਿਲ ਦੇ ਜ਼ਖ਼ਮ ਆਪ ਮਿਟਾਉਣਾ ਪੈਂਦੇ, ਕੋਈ ਭੁਲਾਉਣ ਨਹੀਂ ਆਉਂਦਾ।
1.36pm 26 Aug 2025
Like a branch forgets its leaf, once it drifts away.
I tried to call, but my voice went lost,
In the crowd it faded, like waves are tossed.
When they went out of sight, my heartbeat froze,
Yet with courage I learned, to let them go.
When I wished to forget, I finally could,
Like the first meeting felt, when they praised me good.
Now I know this world runs only on need,
No matter what you give, it’s desire they feed.
When I tried to be upset for the wrong they had done,
They turned away their face, and left me undone.
They changed their path, sorrows came near,
But I understood, nothing grows from tear.
Great heights are reached, not by burning in pain,
But by keeping high thoughts alive in the brain.
11.02pm 25 Aug 2025
ਅਣਜਾਣ ਬਣ ਜਾਂਦੇ ਨੇ ਵੇਖੋ ਉਹ ਇਸ ਤਰ੍ਹਾਂ,
ਟਾਹਣੀ ਭੁੱਲ ਜਾਵੇ ਪੱਤਾ, ਜੁਦਾ ਹੋਣ ਤੋਂ ਬਾਅਦ ਜਿਸ ਤਰ੍ਹਾਂ।
ਆਵਾਜ਼ ਮਾਰੀ ਅਸੀਂ ਬੜੀ ਕੋਸ਼ਿਸ਼ ਕਰਕੇ,
ਪਰ ਗੁੰਮ ਹੋ ਗਈ ਭੀੜ ਵਿੱਚ ਟਕਰਾ ਕੇ।
ਜਦੋਂ ਨਜ਼ਰੋਂ ਓਝਲ ਹੋ ਗਏ ਉਹ ਮੇਰੇ,
ਧੜਕਣ ਰੁਕ ਗਈ, ਪਏ ਸਾਹਾਂ ਨੂੰ ਘੇਰੇ।
ਹੌਸਲਾ ਕਰਕੇ ਅਸੀਂ ਭੁਲਾਇਆ ਵੀ ਉਹਨਾਂ ਨੂੰ,
ਜਿਵੇਂ ਪਹਿਲੀ ਵਾਰੀ ਮਿਲੇ ਸੀ ਅਸੀਂ ਉਹਨਾਂ ਨੂੰ।
ਪਹਿਲੀ ਵਾਰੀ ਉਹਨਾਂ ਨੇ ਕੀਤਾ ਸੀ ਸਤਿਕਾਰ,
ਪਰ ਹੁਣ ਸਮਝ ਆਇਆ ਦੁਨੀਆ ਦਾ ਕਾਰੋਬਾਰ।
ਇਹ ਦੁਨੀਆ ਸਿਰਫ਼ ਮਤਲਬ ਦੀ ਹੈ, ਇਹ ਗੱਲ ਜਾਣ ਲਈ,
ਚਾਹੇ ਪਿਆਰ ਵਿੱਚ ਤੁਸੀਂ ਕਿੰਨਾ ਵੀ ਕਰ ਲਵੋ ਕਿਸੇ ਲਈ।
ਜਦੋਂ ਅਸੀਂ ਰੁੱਸਣਾ ਚਾਹਿਆ ਉਹਨਾਂ ਦੀ ਖ਼ਤਾ ‘ਤੇ,
ਸਾਨੂੰ ਗਮ ਨੇ ਘੇਰਿਆ ਤੇ ਉਹ ਮੁੰਹ ਮੋੜ ਗਏ।
ਉਹ ਰਾਹ ਬਦਲ ਗਏ, ਅਸੀਂ ਅਕੇਲੇ ਰਹਿ ਗਏ,
ਦੁੱਖਾਂ ਦੇ ਸਾਏ ਸਾਡੇ ਹੱਥ ਧੋ ਕੇ ਪਿੱਛੇ ਪੈ ਗਏ।
ਹੁਣ ਸਮਝ ਆਇਆ ਗ਼ਮਾਂ ਵਿੱਚ ਸੜ ਕੇ ਕੁਝ ਨਹੀਂ ਮਿਲਦਾ,
ਉੱਚੇ ਵਿਚਾਰਾਂ ਨਾਲ ਹੀ ਉੱਚਾ ਮਕਾਮ ਮਿਲਦਾ।
9.08pm 24 Aug 2025
Recording at akashwani
When the cold breeze touched, it calmed my mind,
Your forgotten memory returned, so kind.
At first, in your thoughts, I found delight,
Then loneliness burned, like a fire at night.
Your picture I brought before my eyes to see,
But a voice awakened me from that dream .
I remember you always, and always I will,
But it feels you’ve forgotten me, forever still.
When such thoughts echo deep in my heart,
It feels you broke me, and tore me apart.
What can I say, the world’s rule is the same,
As others once did, you played love’s game.
7.10pm 23 a Aug 2025
Sohan Kumar from AIR Jallandhar
Hindi version 00197
ਠੰਢੀਆਂ ਹਵਾਵਾਂ ਨੇ ਮਨ ਨੂੰ ਬਹਿਲਾ ਦਿੱਤਾ,
ਤੇਰਾ ਭੁੱਲਿਆ ਖ਼ਿਆਲ ਫਿਰ ਯਾਦ ਕਰਾ ਦਿੱਤਾ।
ਪਹਿਲਾਂ ਤਾਂ ਤੇਰੀ ਸੋਚ ਵਿੱਚ ਖੁਸ਼ ਰਹਿੰਦੇ ਰਹੇ,
ਫਿਰ ਤਨਹਾਈ ਦੇ ਅਹਿਸਾਸ ਨੇ ਮਨ ਤੜਪਾ ਦਿੱਤਾ।
ਤੇਰੀ ਤਸਵੀਰ ਅੱਖਾਂ ਅੱਗੇ ਲਿਆ ਕੇ ਤੱਕਦੇ ਰਹੇ,
ਅਚਾਨਕ ਕਿਸੇ ਦੀ ਆਵਾਜ਼ ਨੇ ਸੁਪਨੇ ਤੋਂ ਜਗਾ ਦਿੱਤਾ।
ਯਾਦ ਤਾਂ ਅਸੀਂ ਤੈਨੂੰ ਕਰਦੇ ਹਾਂ ਤੇ ਕਰਦੇ ਰਹਾਂਗੇ,
ਲੱਗਦਾ ਹੈ ਤੂੰ ਸਾਨੂੰ ਸਦਾ ਲਈ ਭੁਲਾ ਦਿੱਤਾ।
ਸੋਚ ਜਦ ਆਉਂਦੀ ਹੈ ਦਿਲ ਵਿੱਚ ਅਜਿਹੀ,
ਲੱਗਦਾ ਹੈ ਤੂੰ ਕੋਈ ਗੱਲ ਕਹਿ ਕੇ ਸਾਨੂੰ ਰੁਲਾ ਦਿੱਤਾ।
ਕੀ ਕਹੀਏ, ਦੁਨੀਆਂ ਦੀ ਰੀਤ ਹੀ ਕੁਝ ਐਸੀ ਬਣ ਗਈ ਹੈ,
ਜਿਵੇਂ ਹੁੰਦਾ ਆਇਆ ਹੈ, ਤੂੰ ਵੀ ਪਿਆਰ ਦਾ ਓਹੀ ਸਿਲਾ ਦਿੱਤਾ।
6.11pm 22 Aug 2025