ਕਾਫ਼ੀਆ ਈ
ਰਦੀਫ਼ ਜਾ ਰਹੀ ਹੈ
ਜਾਣਦਾ ਹਾਂ ਜ਼ਿੰਦਗੀ ਪਲ ਪਲ ਨਿਕਲਦੀ ਜਾ ਰਹੀ ਹੈ।
ਸੋਚਦਾ ਹਾਂ ਕਿਉਂ ਅਜੇਹੀ ਇਹ ਸਰਕਦੀ ਜਾ ਰਹੀ ਹੈ।
ਸਾਥ ਦਿੱਤਾ ਹੀ ਜਦੋਂ ਨਾਂ ਤੂੰ ਕਦੇ ਵੀ ਆਪਣਾ ਤਾਂ,
ਕਹਿੰਦਾ ਕਿਉਂ ਹੁਣ ਇਹ ਜਵਾਨੀ ਇੰਝ ਢਲਦੀ ਜਾ ਰਹੀ ਹੈ।
ਸਾਮ੍ਹਣੇ ਆਇਆ ਨਤੀਜਾ ਹੁਣ ਜਦੋਂ ਮੇਹਨਤ ਦਾ ਮੇਰੀ,
ਹਰ ਕਦਮ 'ਤੇ ਕਾਮਯਾਬੀ ਮੈਨੂੰ ਮਿਲਦੀ ਜਾ ਰਹੀ ਹੈ।
ਵੇਖਦੇ ਨੇ ਲੋਕ ਕਿਉਂ ਮਿਹਨਤ ਨਹੀਂ ਪਿੱਛੇ ਛਿਪੀ ਜੋ।
ਕਾਮਯਾਬੀ ਕਿਉਂ ਮੇਰੀ ਉਨ੍ਹਾਂ ਨੂੰ ਚੁਬਦੀ ਜਾ ਰਹੀ ਰਹੀ ਹੈ।
ਦੱਸੋ ਮੈਨੂੰ, ਕਿੱਥੇ ਖੋਇਆ ਰਹਿੰਦਾ ਹੈ ਉਹ ਅੱਜਕੱਲ੍ਹ।
ਓਸਤੋਂ ਕਿਉਂ ਹੁੰਦੀ ਦੱਸ ਗਲਤੀ ਤੇ ਗਲਤੀ ਜਾ ਰਹੀ ਹੈ।
ਸਿਰ ਤੇ ਹੱਥ ਹੈ 'ਗੀਤ' ਦੇ ਉਸ ਮਿਹਰਬਾਨ ਦਾ ਇਸ ਲਈ।
ਜ਼ਿੰਦਗੀ ਹੁਣ ਉਸਦੀ ਅੱਗੇ ਨੂੰ ਹੀ ਤੁਰਦੀ ਜਾ ਰਹੀ ਹੈ।
5.00pm 11 July 2025

No comments:
Post a Comment