Followers

Friday, 4 July 2025

3159 ਪੰਜਾਬੀ ਗ਼ਜ਼ਲ ਫਿਰ ਬਣੀ ਦੀਵਾਰ

 

Hindi version 3157

2122 1212 22 

ਕਾਫ਼ੀਆ ਈ 

ਰਦੀਫ਼: ਦੀਵਾਰ


ਕਿੰਨੀ ਔਖੀ ਏ ਢਾਹੀ ਸੀ ਦੀਵਾਰ।

ਫੇਰ ਕਿਸ ਕੀਤੀ ਸੀ ਖੜੀ ਦੀਵਾਰ।


ਪਿਆਰ ਰਾਹੀਂ ਭਰੀ ਜੋ ਸੀ ਖਾਈ,

ਕਿਉਂ ਸੀ ਨਫਰਤ ਦੀ ਕਰ ਲਈ ਦੀਵਾਰ।


ਸਾਲ ਜਿਸਨੂੰ ਗਿਰਾਉਣ ਨੂੰ ਲੱਗੇ,

ਪਲ 'ਚ ਚੁੱਕੀ ਕਿਵੇਂ ਗਈ ਦੀਵਾਰ।


ਘਰ ਦੀ ਗੱਲਾਂ ਨੂੰ ਘਰ ਦੇ ਵਿੱਚ ਰੱਖੋ,

ਹੁਣ ਨ ਤੋੜੋ ਬਚੀ ਹੋਈ ਦੀਵਾਰ।


ਉਸ ਜਦੋਂ ਗੱਲ ਖ਼ਿਲਾਫ਼ ਦੀ ਕੀਤੀ,

ਕਿੰਨੀ ਛੇਤੀ ਸੀ ਫਿਰ ਬਣੀ ਦੀਵਾਰ।


ਰਹਿੰਦੇ ਸੀ ਮਿਲ ਪਿਆਰ ਦੇ ਜੋ ਨਾਲ,

ਫਿਰ ਕਿਵੇਂ ਉਹਨਾਂ 'ਚ ਆ ਗਈ ਦੀਵਾਰ।


ਭੈਣ-ਭਾ ਵਿੱਚ ਦਰਾਰ ਜੱਦ ਆਈ,

ਘਰ ਦੀ ਟੁੱਟਣ ਸੀ ਫਿਰ ਲਗੀ ਦੀਵਾਰ।


ਦੁਸ਼ਮਨਾ ਤੋਂ ਬਚਾਵ ਰੱਖਣਾ ਜੋ।

'ਗੀਤ' ਮਜ਼ਬੂਤ ਕਰ ਰੱਖੀਂ ਦੀਵਾਰ।

3.30pm 4 Jully 

No comments: