Followers

Friday, 18 July 2025

3175 ਪੰਜਾਬੀ ਗ਼ਜ਼ਲ ਆਪਣੀ ਜਗ੍ਹਾ


 Hindi version 3174
English version 3176

 212 212 212 212

ਕਾਫ਼ੀਆ ਈ

ਰਦੀਫ਼ ਥਾਂ ਆਪਣੀ


ਸੁਣ ਹਵਾ ਦੀ ਜਿਵੇਂ ਹੁੰਦੀ ਥਾਂ ਆਪਣੀ।

ਓਹਨੇ ਵੀ ਉੰਝ ਹੀ ਲੱਭੀ ਥਾਂ ਆਪਣੀ।


ਹੋਵੇਗਾ ਓਹ ਬੜਾ ਹੋਰ ਥਾਂ ਦਾ ਕਿਸੇ,

ਇੱਥੇ ਪਰ ਮੈਂ ਬਣਾਈ ਸੀ ਥਾਂ ਆਪਣੀ।


ਰੌਬ ਪਾਉਂਦਾ ਸੀ ਸਭ ਉੱਤੇ ਉਹ ਸੀ ਸਦਾ,

ਵੇਲੇ ਨੇ ਫਿਰ ਵਿਖਾ ਦਿੱਤੀ ਥਾਂ ਆਪਣੀ।


 ਉਹਦੀ ਜਾਂਦੀ ਨਾ ਇੱਜਤ ਸਭਾ ਵਿੱਚ ਜੇਕਰ,

ਉਹਨੂੰ ਹੋਂਦੀ ਪਤਾ ਉਹ ਦੀ ਥਾਂ ਆਪਣੀ।


ਗੱਲ ਕਿੰਨੀ ਸੀ ਉੱਛਲੀ ਇਧਰ ਤੋਂ ਉਧਰ,

ਮੁੜ ਅਖੀਰ ਚ ਸੀ, ਆਈ ਥਾਂ ਆਪਣੀ।


ਰੋਜ ਲੱਭਦੀ ਸੀ ਚੀਜ਼ਾਂ ਹਰ ਇੱਕ ਪਾਸੇ ਉਹ,

ਕਿਉਂ ਨਾ ਚੀਜ਼ ਸੀ ਰੱਖੀ ਥਾਂ ਆਪਣੀ।


ਚੀਜ਼ ਰੱਖੀ ਜੇ ਹੋਵੇ ਘਰੇ ਢੰਗ ਨਾਲ,

ਚੀਜ਼ ਉਹ ਫੇਰ ਮਿਲਦੀ ਵੀ ਥਾਂ ਆਪਣੀ।।


'ਗੀਤ' ਸਮਝਾਉਣਾ ਚਾਹੁੰਦੀ ਹੈ ਤੈਨੂੰ ਇਹੀ।

ਅਹਮੀਅਤ ਕਿੰਨੀ ਹੈ ਰੱਖਦੀ ਥਾਂ ਆਪਣੀ।

9.42pm 18 July 2025


ਇਸੇ ਬਹਿਰ ਤੇ ਇੱਕ ਫਿਲਮੀ ਗੀਤ 

*ਜ਼ਿੰਦਗੀ ਕਾ ਸਫਰ ਹੈ ਯਹ ਕੈਸਾ ਸਫਰ। 

*ਬੇਖੁਦੀ ਮੈਂ ਸਨਮ ਉਠ ਗਏ ਜੋ ਕਦਮ

*ਹਰ ਹਸੀਨ ਚੀਜ਼ ਕਾ ਮੈਂ ਤਲਬਗਾਰ ਹੂੰ 

*ਇੱਕ ਲੜਕੀ ਕੋ ਦੇਖਾ ਤੋ ਐਸਾ ਲਗਾ

*ਗੀਤ ਗਾਤਾ ਹੋਮੈ ਗੁਣ ਗੁਣਾਤਾ ਹੂੰ ਮੈਂ

*ਹਰ ਤਰਫ ਹਰ ਜਗਹਾ ਬੇਸ਼ੁਮਾਰ ਆਦਮੀ 

*ਘਰ ਚਲੇ ਹਮ ਫਿਦਾ ਜਾਨੋ ਤਨ ਸਾਥੀਓ 


*ਖੁਸ਼ ਰਹੇ ਤੂੰ ਸਦਾ ਯਹ ਦੁਆ ਹੈ ਮੇਰੀ 

*ਘਰ ਚਲੇ ਹਮ ਫਿਦਾ ਜਾਨੋ ਤਨ ਸਾਥੀਓ 


No comments: