Followers

Wednesday, 30 July 2025

3184 ਅਕਸਰ ਸ਼ੱਕ ਬੇਕਾਰ ਹੁੰਦੇ ਨੇ (ਪੰਜਾਬੀ ਕਵਿਤਾ)




ਅਕਸਰ ਸ਼ੱਕ ਬੇਕਾਰ ਹੁੰਦੇ,
ਜਿਨ੍ਹਾਂ ਤੋਂ ਤੂੰ ਡਰਦਾ ਏਂ, 
ਉਹ ਅਸਲ 'ਚ ਕਿਤੇ ਵੀ ਨਹੀਂ ਹੁੰਦੇ । 

ਖ਼ੁਸ਼ ਰਹਿ, ਸੁੱਖ ਸਹੂਲਤਾਂ ਮਾਣ।
ਜੇ ਤੂੰ ਵਿਅਰਥ ਚਿੰਤਾ ਕਰੇਂਗਾ,
ਤਾਂ ਮਿਲੂਗੀ ਖ਼ੁਸ਼ੀ, ਇਹ ਲੈਣ ਜਾਣ।

ਚਿੰਤਾ ਸਿਰਫ ਕਾਲਪਨਿਕ ਡੋਰੀ ਹੈ,
ਜਿਸ ਨੇ ਤੇਰਾ ਚੈਨ ਤੇ ਨੀਂਦ ਕੀਤੀ ਚੋਰੀ ਹੈ।

ਤੂੰ ਕਿਸ ਤੋਂ ਡਰਦਾ ਏਂ?
ਕੌਣ ਤੈਨੂੰ ਦੁੱਖ ਦੇ ਸਕਦਾ ਏ?
ਕੌਣ ਹੈ, ਜੋ ਤੈਨੂੰ ਕੁਝ ਕਹਿ ਸਕੇ ?
ਜੇ ਕਹੇ, ਤੂੰ ਉਸ ਨਾਲ ਟਕਰਾ ਸਕਦਾ ਏਂ।

ਕਿਉਂਕਿ ਇਨਸਾਨ ਜੋ ਸੋਚਦਾ ਏ,
ਉਸ ਵਿੱਚ ਹੀ ਮਗਨ ਹੋ ਜਾਂਦਾ ਏ।
ਤੇ ਫਿਰ ਉਹੀ ਕਰ ਬੈਠਦਾ ਏ,
ਤੇ ਸੋਚਦਾ ਏਂ ਕਿ ਜੋ ਮੈਂ ਸੋਚਿਆ, ਉਹੀ ਠੀਕ ਏ।

ਇਸ ਲਈ ਚੰਗਾ ਸੋਚ, ਚਿੰਤਾ ਛੱਡ ਦੇ।
ਚਿੰਤਾ ਤੇਰਾ ਹੌਂਸਲਾ ਤੋੜੇਗੀ
ਤੇ ਤੇਰੀ ਤਬਾਹੀ ਦਾ ਕਾਰਨ ਬਣੇਗੀ।

ਬੇਕਾਰ ਦੀਆਂ ਬੁਰੀਆਂ ਕਲਪਨਾਵਾਂ ਤੋਂ ਬਚ।
ਤੇ ਆਪਣੀ ਜ਼ਿੰਦਗੀ ਨੂੰ ਸ਼ਾਂਤ ਤੇ ਖ਼ੁਸ਼ਹਾਲ ਰੱਖ।

5.33pm 30 July 2025

No comments: