Followers

Tuesday, 1 July 2025

3156 ਜਿਵੇਂ ਸੋਚੋ ਤਿਵੇਂ ਬਣਦੀ ਇਹ ਜ਼ਿੰਦਗੀ (ਪੰਜਾਬੀ ਕਵਿਤਾ ਪ੍ਰੇਰਕ ਕਵਿਤਾ)

 Hindi version 2607

English version 3155


ਸੁੱਖ ਦੁੱਖ ਦੇ ਚੱਲੇ ਸੰਗ ਇਹ ਜ਼ਿੰਦਗੀ,

ਪਲ ਪਲ ਬਦਲੇ ਰੰਗ ਇਹ ਜ਼ਿੰਦਗੀ।

ਜਿਵੇਂ ਸੋਚੋ ਤਿਵੇਂ ਬਣਦੀ ਜਾਂਦੀ,

ਸੋਚ ਮੁਤਾਬਕ ਬਦਲੇ ਡੰਗ ਇਹ ਜ਼ਿੰਦਗੀ।


ਜਦ ਹੋ ਜਾਵੇ ਛੋਟੀ ਸੋਚ ਤੁਹਾਡੀ,

ਤਦ ਬਣ ਜਾਵੇ ਤੰਗ ਇਹ ਜ਼ਿੰਦਗੀ।

ਉੱਚੇ ਹੋਣ ਖ਼ਵਾਬ ਪਰ ਮਿਹਨਤ ਨਾ ਹੋਵੇ,

ਤਦ ਕਰ ਦੇਵੇ ਸੁਪਨੇ ਭੰਗ ਇਹ ਜ਼ਿੰਦਗੀ।


ਸਕਾਰਾਤਮਕ ਰਵੇ ਸੋਚ ਹਮੇਸ਼ਾ, ਤਾਂ ਹੀ,

ਰਵੇ ਖੁਸ਼ੀ ਦੇ ਅੰਗ ਸੰਗ ਇਹ ਜ਼ਿੰਦਗੀ।

10.01am 1 July 2025

No comments: