1222 1222 1222 1222
ਕਾਫ਼ਿਆ ਈ
ਰਦੀਫ ਦੀਵਾਰ
ਬੜੀ ਹੀ ਮੁਸ਼ਕਲਾਂ ਨਾਲ ਕੱਲ੍ਹ ਜੋ ਟੁੱਟੀ ਸੀ ਖੜੀ ਦੀਵਾਰ।
ਅਜੇਹਾ ਹੋਇਆ ਕੀ ਸੀ ਫਿਰ ਤੁਸੀਂ ਚੁੱਕੀ ਢਹੀ ਦੀਵਾਰ।
ਬੜੀ ਹੀ ਕੋਸ਼ਿਸ਼ਾਂ ਕਰ ਪਿਆਰ ਦੇ ਨਾਲ ਸੀ ਭਰੀ ਖਾਈ,
ਜ਼ਹਿਰ ਤੇ ਨਫ਼ਰਤਾਂ ਦੇ ਨਾਲ ਪਾਈ ਕਿਸ ਨਵੀਂ ਦੀਵਾਰ।
ਸੀ ਲੱਗੇ ਸਾਲਾਂ ਜਿਸ ਨੂੰ ਡਾਹੁਣ ਦੇ ਸੀ ਵਾਸਤੇ ਉਹ ਕਿਉਂ?
ਭਲਾ ਦੱਸੋ ਕਿਵੇਂ ਇੰਨੀ ਏ ਛੇਤੀ ਬਣ ਗਈ ਦੀਵਾਰ।
ਰਵੇ ਘਰ ਦੀ ਜੋ ਗੱਲ ਘਰ ਦੇ ਹੀ ਅੰਦਰ ਤਾਂ ਹੀ ਚੰਗਾ ਹੈ
ਬਚਾ ਲਓ ਜਿੰਨੀ ਬਾਕੀ ਹੈ, ਨਾ ਤੋੜੋ ਹੁਣ ਬਚੀ ਦੀਵਾਰ।
ਵਧੀ ਗੱਲ ਸੀ ਜਦੋਂ ਕੋਈ ਵਿਰੋਧੀ ਕੁਝ ਗਿਆ ਸੀ ਕਹੀ,
ਸਮਝ ਆਇਆ ਨਾ ਪਲ ਵਿਚ ਹੀ ਕਿਵੇਂ ਫਿਰ ਬਣ ਗਈ ਦੀਵਾਰ।
ਰਹੇ ਸੀ ਪਿਆਰ ਦੇ ਜਦ ਨਾਲ ਬਚਪਨ ਤੇ ਜਵਾਨੀ ਵਿੱਚ,
ਬਜ਼ੁਰਗੀ ਵਿੱਚ ਭਲਾ ਕਿਉਂ ਦੋਵਾਂ ਵਿੱਚ ਸੀ ਆ ਗਈ ਦੀਵਾਰ।
ਭਰਾਵਾਂ ਵਿਚ ਦਰਾਰਾਂ ਸੀ ਜਦੋਂ ਪਈਆਂ, ਉਦੋਂ ਵੇਖੀ।
ਸੀ ਲੋਕਾਂ ਸਾਰਿਆਂ ਮਜਬੂਤ ਵੀ ਟੁੱਟਦੀ ਹੋਈ ਦੀਵਾਰ।
ਜੇ ਰੱਖਣਾ ਚਾਹੁੰਦੇ ਘਰ ਨੂਂ ਬਚਾ ਕੇ ਦੁਸ਼ਮਣਾਂ ਕੋਲੋਂ,
ਤਾਂ ਰੱਖਿਓ ਗੀਤ ਭਰ ਮਜਬੂਤ ਤੇ ਉੱਚੀ ਬਣੀ ਦੀਵਾਰ।
7.45pm 5 July 2025
No comments:
Post a Comment