Followers

Monday, 2 November 2026

3643 ਜ਼ਰੂਰੀ ਤਾਂ ਨਹੀਂ (ਪੰਜਾਬੀ ਕਵਿਤਾ)


Hindi Version 1114
English Version 3642

ਅਸਾਂ ਮੰਨੀਆਂ ਵੱਡਿਆਂ ਦੀਆਂ ਗੱਲਾਂ, 

ਛੋਟੇ ਵੀ ਮੰਨਣ, ਜ਼ਰੂਰੀ ਤਾਂ ਨਹੀਂ। 

ਵੱਡਿਆਂ ਦਾ ਕਹਿਣਾ ਮੰਨੋ, 

ਛੋਟੇ ਵੀ ਇਹ ਸਬਕ ਪੜ੍ਹਨ, ਜ਼ਰੂਰੀ ਤਾਂ ਨਹੀਂ।


ਜ਼ਮਾਨਾ ਕਿੰਨਾ ਬਦਲ ਗਿਆ ਹੈ, 

ਪਤਾ ਨਹੀਂ ਕਿਹੜੇ ਰਾਹੇ ਤੁਰ ਪਿਆ ਹੈ। 

ਕਿਸੇ ਨੂੰ ਕਿਸੇ ਦੀ ਪਰਵਾਹ ਨਹੀਂ, 

ਕੋਈ ਦੂਜੇ ਬਾਰੇ ਵੀ ਸੋਚੇ, ਜ਼ਰੂਰੀ ਤਾਂ ਨਹੀਂ।


ਅੱਜਕੱਲ੍ਹ ਸਾਰਿਆਂ ਦਾ ਆਪਣਾ ਮੂਡ ਹੁੰਦਾ ਹੈ, 

ਦੁਨੀਆਂ ਤੋਂ ਹਰ ਕੋਈ ਦੂਰ ਹੁੰਦਾ ਹੈ। 

ਲੱਗਦਾ ਹੈ ਆਪਣੀ ਹੀ ਧੁਨ ਵਿੱਚ ਰੁੱਝਿਆ ਹੈ, 

ਤੁਹਾਡੇ ਨਾਲ ਉਹ ਸਮਾਂ ਬਿਤਾਵੇ, ਜ਼ਰੂਰੀ ਤਾਂ ਨਹੀਂ।


ਅੱਜਕੱਲ੍ਹ ਦੇ ਬੱਚੇ ਇੱਦਾਂ ਦੇ ਹੀ ਨੇ, 

ਸਹਿਣਾ ਪਵੇਗਾ, ਜਿੱਦਾਂ ਦੇ ਵੀ ਨੇ।

 ਜਿੰਨਾ ਤੁਸੀਂ ਉਹਨਾਂ ਨੂੰ ਦਿੱਤਾ, 

ਉਹ ਵੀ ਉੱਨਾ ਹੀ ਦੇਣ, ਜ਼ਰੂਰੀ ਤਾਂ ਨਹੀਂ।

3.08pm 2 Nov 2026

No comments: