ਨਾ ਭੁੱਲੀਂ ਬੰਦਿਆ ਤੂੰ ਸਮੇਂ ਦੇ ਫੇਰ ਨੂੰ,
ਇਹ ਕਦੀ ਨਹੀਂ ਭੁੱਲਦਾ ਆਪਣਾ ਘੁੰਮਣਾ।
ਜੋ ਤੂੰ ਬੀਜੇਗਾ, ਉਹੀ ਵੱਢਣਾ ਪਵੇਗਾ,
ਜਦੋਂ ਕਰ ਰਿਹਾ ਹੋਵੇਂ ਕੰਮ, ਇਹ ਕਦੀ ਨਾ ਭੁੱਲਣਾ।
ਦੁਨੀਆ ਵਿੱਚ ਆਉਣਾ-ਜਾਣਾ ਲੱਗਿਆ ਰਹੇਗਾ,
ਤੇਰੇ ਚੰਗੇ ਕੰਮ ਹੀ ਪਿੱਛੇ ਰਹਿ ਜਾਣਗੇ।
ਤੂੰ ਆਪਣੇ ਕਰਮਾਂ ਦਾ ਖ਼ਜ਼ਾਨਾ ਬਣਾਉਂਦਾ ਜਾ,
ਇਹੀ ਕਰਮ ਤੇਰੇ ਜੀਵਨ ਵਿੱਚ ਰੰਗ ਭਰਨਗੇ।
ਲੋਕਾਂ ਦਾ ਕੀ ਹੈ, ਉਹ ਤਾਂ ਕੁਝ ਬੋਲਣਗੇ ਹੀ,
ਤੈਥੋਂ ਵੱਧ ਤੈਨੂੰ ਕੋਈ ਨਹੀਂ ਜਾਣਦਾ।
ਜੇ ਤੂੰ ਆਪਣੇ ਕੰਮਾਂ ਵਿੱਚ ਸੱਚਾ ਹੈਂ,
ਤਾਂ ਡਰਨਾ ਨਹੀਂ ਕਰਦੇ ਹੋਏ ਕਿਸੇ ਦਾ ਸਾਹਮਣਾ।
ਜੇ ਤੂੰ ਸੱਚਾ ਤੇ ਸਦਗੁਣਾਂ ਵਾਲਾ ਹੈਂ,
ਤੇਰਾ ਸਮਾਂ ਬੀਤ ਜਾਵੇਗਾ ਸੁੱਖ-ਚੈਨ ਨਾਲ।
ਇਸ ਦੁਨੀਆ ਦਾ ਫੇਰਾ ਲਾ ਕੇ ਆਖ਼ਿਰ,
ਹੋ ਜਾਵੇਗਾ ਮਿਲਣਾ ਉਸ ਉੱਪਰ ਵਾਲੇ ਨਾਲ।
ਡਾ. ਸੰਗੀਤਾ ਸ਼ਰਮਾ ਕੁੰਦਰਾ 'ਗੀਤ'
9.14pm 4 Nov 2026

No comments:
Post a Comment