ਦੁੱਧ ਰਿੜਕਾਂ ਤੇ ਮੱਖਣ ਮੱਖਣ ਕਢਾਂ ਮਾਰ ਕੇ ਮਧਾਣੀ।
ਬੈਠੀ ਬੈਠੀ ਸੋਚੀ ਜਾਵਾਂ ਕੀ ਹੈ ਨਾਰ ਦੀ ਕਹਾਣੀ।
ਸੱਜਰੇ ਸਵੇਰੇ ਉਠਦੀ ਹੈ ।
ਕੰਮ ਚੁਫੇਰੇ ਕਰਦੀ ਹੈ ।
ਜੀਅ ਘਰ ਦੇ ਸੁੱਤੇ ਰਹਿੰਦੇ।
ਉੱਠਣ ਤੋ ਪਹਿਲਾਂ ਸਭ ਕਰ ਲੈਂਦੀ ਹੈ ।
ਇਕ ਇਕ ਕਰ ਕੇ ਸਭ ਨੂੰ ਭੇਜੇ।
ਸਭ ਦਾ ਖਾਣ-ਪੀਣ ਦਾ ਧਿਆਨ ਧਰੇ।
ਸਭ ਆਪਣੇ ਕੰਮ ਨੂੰ ਤੁਰ ਜਾਂਦੇ।
ਉਸ ਦੀ ਪਰਵਾਹ ਕੌਣ ਕਰੇ।
ਜਦੋਂ ਸੋਚਦੀ ਆਪਣੇ ਬਾਰੇ ।
ਕੀ ਕੀ ਖਿਆਲ ਉਸ ਨੂੰ ਆਉਂਦੇ।
ਚਾਹੁੰਦੀ ਸੀ ਉਹ ਕੀ ਕੀ ਕਰਨਾ ।
ਸੋਚ ਸੋਚ ਅੱਥਰੂ ਵਗ ਆਉਂਦੇ।
ਦਿਲ ਕਰਦਾ ਹੈ ਉਹ ਦਾ ਵੀ ਤਾਂ ।
ਕੋਈ ਸੋਚੇ ਉਸਦੇ ਬਾਰੇ।
ਜੋ ਵੇਖੇ ਸੀ ਸੁਪਨੇ ਉਸ ਨੇ ।
ਕੋਈ ਕਰ ਦੇਵੇ ਪੂਰੇ ਸਾਰੇ।
ਸੋਚ ਸੋਚ ਦੀ ਉਮਰ ਗੁਜ਼ਰ ਗਈ ।
ਬਾਕੀ ਵੀ ਕਟ ਜਾਵੇਗੀ ।
ਨਾਰ ਜੌ ਰਹੀ ਹਮੇਸ਼ਾਂ ਪਿਛੜੀ।
ਜਾਣੇ ਕਦ ਆਪਣਾ ਹਿੱਸਾ ਪਾਵੇਗੀ।
9.53pm 9 Nov 2022
Dudh riṛakāṁ tē makhaṇ kaḍhā mār kē madhāṇī.
Baiṭhī baiṭhī sōcī jāvāṁ kī hai nāradī kahāṇī.
Sajarē savērē uṭhdī hai.
Kamacuphērē karadī hai.
Jī'a ghar dē sutē rahidē.
Uṭhaṇ tō pahilāṁ sabh kar laindī hai.
Ik ik kar kē sabh nū bhējē.
Sabh dā khāṇa-peen dā dhi'ān dharē.
Sabh āpaṇē kam nū tur jāndē.
Usa dī paravāh kauṇ karē.
ਜਦੋਂ sōcadī āpaṇē bārē.
Kī kī khi'āl us nū ā'undē.
Cāhudī sī uhakī kī karnā.
Sōch sōch atharū vag ā'undē.
Dil kardā hai uha dā vī tān.
Kō'ī sōchē usdē bārē.
Jō vēkhē sī supnē us nē.
Kō'ī kar dēvē pūrē sārē.
Sōch sōch dī umar guzar ga'ī.
Bākī vī kat jāvēgī.
Nār jau rahī hamēśāṁ pichaṛī.
Jāṇē kad āpṇā hissā pāvēgī.
(English meaning)
Madhani by churning butter on milk churns.
Sit down and think what is the story of women.
Early morning wakes up .
She does all the house hold work.
All members used to sleep at home.
She does everything before their getting up.
Send them all one by one.
Take care of everyone's food and drink.
Everyone went to their work.
Who cares about her?
When she think about herself
Different thoughts come to her?
What did she want to do?
Tears flowed at the thought.
Her heart wants too.
Someone thinks about her.
The dream she had seen
Someone should fulfill it all.
The age passed doing all this.
The rest will also be passed.
Women always remain backward.
Don't know when she will get her share.
No comments:
Post a Comment