Followers

Friday, 13 February 2026

3392 ਸਮਝ ਨਾ ਆਏ

Hindi version 2312
English version 3393
 
ਮੇਰੇ ਕੋਲੋਂ ਕੀ ਖਤਾ ਹੋਈ, ਸਮਝ ਨਾ ਆਏ।

ਕਿਉਂ ਉਹ ਮੇਰੇ ਉੱਤੇ ਹਰ ਵਾਰੀ ਜਾਂਦੇ ਨੇ ਚਿੱਲਾਏ।

ਮੇਰੀ ਖਤਾ ਮੈਨੂੰ ਦੱਸ ਦਿੰਦੇ ਜੇ ਉਹ,

ਤਾਂ ਸ਼ਾਇਦ ਦਿਲ ਵੀ ਕੁਝ ਸਮਝ ਪਾਏ।

ਜਦ ਉਹ ਮੇਰੇ ਉੱਤੇ ਉੱਚੀ ਆਵਾਜ਼ ਚੁੱਕਦੇ ਨੇ,

ਸੋਚਦਾ ਹਾਂ ਮੈਂ ਕੀ ਐਸਾ ਕਰ ਦਿੱਤਾ ਹਾਏ।

ਜਦ ਤੈਨੂੰ ਮੇਰੇ ਉੱਤੇ ਯਕੀਨ ਹੀ ਨਹੀਂ,

ਫਿਰ ਮੈਨੂੰ ਕਿਉਂ ਉਹ ਕੰਮ ਸੌਂਪੇ ਜਾਏ।

ਖੁਦ ਹੀ ਕਰ ਲਓ ਜੋ ਕਰਨਾ ਚਾਹੁੰਦੇ,

ਕਿਉਂ ਹਰ ਵਾਰੀ ਮੈਨੂੰ ਹੀ ਦੋਸ਼ ਲਾਈ ਜਾਏ।

12.32pm 13 Feb 2026

No comments: