Manjit Indra
English version 3403
Hindi version 2307
ਪਲ ਵਿੱਚ ਲੰਘ ਜਾਂਦੇ ਨੇ ਪਲ ਕਦੇ,
ਕਦੇ ਪਲ ਬਣ ਜਾਂਦੇ ਸਦੀ।
ਪਿਆਰ ਵਿਚ ਹੋਵੇ ਤਾਂ ਛੋਟੇੇ ਲੱਗਦੇ ਪਲ,
ਗਮ ਦਾ ਪਲ ਲੱਗੇ ਲੰਮੀ ਸਦੀ।
ਖੁਸ਼ੀ ਦੇ ਹੰਜੂ ਬਣ ਜਾਂਦੇ ਮੋਤੀ,
ਗਮ ਹੋਵੇ ਤਾਂ ਵਗਦੀ ਨਦੀ।
ਕਦੇ ਬਣ ਜਾਵੇ ਪੱਥਰ ਦੀ ਮੂਰਤ,
ਮੋਮ ਵਾਂਗ ਪਿਘਲੇ ਕਦੀ।
ਏਹੀ ਹੈ ਦੁਨੀਆ ਦੀ ਤਸਵੀਰ,
ਕਦੇ ਰੰਗੀਨ, ਬੇਰੰਗ ਲੱਗੇ ਕਦੀ।
6.39pm 25 Feb 2026

No comments:
Post a Comment