Followers

Monday, 7 September 2026

3588 ਮੁਹੱਬਤ ਉਸਨੂੰ ਕਹਿੰਦੇ ਨੇ (ਪੰਜਾਬੀ ਕਵਿਤਾ)

 

Hindi version 2571
English version 3587

ਜਦ ਭੁੱਲ ਜਾਈਏ ਆਪਣਾ ਗ਼ਮ, ਮੁਹੱਬਤ ਉਸਨੂੰ ਕਹਿੰਦੇ ਨੇ।

ਸੁਣ ਕੇ ਦੂਜੇ ਦਾ ਗ਼ਮ, ਨਿਕਲੇ ਦਮ, ਮੁਹੱਬਤ ਉਸਨੂੰ ਕਹਿੰਦੇ ਨੇ।

ਦੁਨੀਆ ਭਾਵੇਂ ਜਿੰਨਾ ਮਰਜ਼ੀ ਕਰੇ ਸਿਤਮ,

ਨਾ ਘਟੇ ਪਿਆਰ ਦਾ ਰੰਗ, ਮੁਹੱਬਤ ਉਸਨੂੰ ਕਹਿੰਦੇ ਨੇ।

ਉਸਦੀ ਯਾਦ ’ਚ ਕਦੋਂ ਹੋ ਜਾਵੇ ਸਵੇਰ ਤੋਂ ਸ਼ਾਮ,

ਲੈਂਦੇ ਰਹੀਏ ਉਸਦਾ ਨਾਮ, ਮੁਹੱਬਤ ਉਸਨੂੰ ਕਹਿੰਦੇ ਨੇ।

ਜਦ ਮਨ ਨਾ ਲੱਗੇ ਕੋਈ ਵੀ ਕਰਦੇ ਹੋਏ ਕੰਮ,

ਤੇ ਲੰਮੀ ਲੱਗੇ ਹਰ ਸ਼ਾਮ, ਮੁਹੱਬਤ ਉਸਨੂੰ ਕਹਿੰਦੇ ਨੇ।

ਜਿੱਧਰ ਵੇਖੀਏ ਯਾਰ ਦਾ ਹੀ ਚਿਹਰਾ ਨਜ਼ਰ ਆਵੇ,

ਤੇ ਦਿਲ ਘਬਰਾਵੇ, ਮੁਹੱਬਤ ਉਸਨੂੰ ਕਹਿੰਦੇ ਨੇ।

ਹਰ ਪਲ ਹਰ ਘੜੀ ਜਿਸਦੀ ਯਾਦ ਸਤਾਏ,

ਤੇ ਨੀਂਦ ਨਾ ਆਏ, ਮੁਹੱਬਤ ਉਸਨੂੰ ਕਹਿੰਦੇ ਨੇ।

ਜੀਅ ਇਹ ਚਾਹੇ, ਯਾਰ ਨੂੰ ਹੀ ਖੁਦਾ ਮੰਨਿਏ,

ਚਾਹੇ ਜਾਣੇ ਜਾਂ ਅਣਜਾਣੇ, ਮੁਹੱਬਤ ਉਸਨੂੰ ਕਹਿੰਦੇ ਨੇ।

ਬਸ ਉਹੀ ਮਿਲ ਜਾਵੇ ਕਿਸੇ ਵੀ ਬਹਾਨੇ,

ਇਹੀ ਗਾਏ ‘ਗੀਤ’ ਤਰਾਨੇ, ਮੁਹੱਬਤ ਉਸਨੂੰ ਕਹਿੰਦੇ ਨੇ।

No comments: