Hindi version 1108
English version 3607
ਤੂੰ ਨੀਵਾਂ ਏਂ ਜਾਂ ਉੱਚਾ, ਇਹ ਕੋਈ ਹੋਰ ਨਹੀਂ ਤੈਅ ਕਰੇਗਾ।
ਤੈਨੂੰ ਆਪਣਾ ਪੈਮਾਨਾ, ਖੁਦ ਹੀ ਬਣਾਉਣਾ ਪਵੇਗਾ।
ਜਿਸ ਵਿੱਚ ਤੇਰੇ ਵਰਗੀ ਕਾਬਲੀਅਤ ਨਹੀਂ,
ਉਹ ਤੈਨੂੰ ਕਿਵੇਂ ਨਾਪੇਗਾ ਆਪਣੇ ਪੈਮਾਨੇ ਨਾਲ ?
ਦੂਜਿਆਂ ਦੇ ਨਾਪਣ ਨਾਲ ਤੂੰ ਪਰੇਸ਼ਾਨ ਨਾ ਹੋਈਂ।
ਕਿਸੇ ਦੇ ਆਖਣ ਨਾਲ ਉੱਚਾ-ਨੀਵਾਂ ਨਾ ਹੋਈਂ।
ਤੇਰੇ ਗੁਣ ਤੂੰ ਹੀ ਜਾਣਦਾ ਏਂ, ਹੋਰ ਕੋਈ ਨਹੀਂ,
ਗੁਣ ਅਵਗੁਣ ਬਣਦਾ ਨਹੀਂ ਦੂਜਿਆਂ ਦੇ ਅੰਕਣ ਨਾਲ।
ਜਿਸ ਵਿੱਚ ਜੋ ਗੁਣ ਨਹੀਂ, ਉਹ ਤੇਰੀ ਕਲਾ ਕੀ ਜਾਣੇਗਾ?
ਉਸ ਉੱਚਾਈ ’ਤੇ ਪਹਿਲਾਂ ਉਹ ਪਹੁੰਚੇ, ਫਿਰ ਫ਼ੈਸਲਾ ਕਰੇਗਾ।
ਤੂੰ ਦਿਲ ਛੋਟਾ ਨਾ ਕਰੀਂ, ਲੋਕਾਂ ਦੇ ਕਹਿਣ ਨਾਲ,
ਤੈਨੂੰ ਖੁਦ ਨੂੰ ਹੀ ਨਾਪਣਾ ਹੈ, ਆਪਣੇ ਪੈਮਾਨੇ ਨਾਲ।
4.08pm 27 September 2026

No comments:
Post a Comment