Followers

Sunday, 30 April 2023

2365 Punjabi ਛਣਕਣ ਮੇਰੀਆਂ ਕੱਚ ਦੀਆਂ ਵੰਗਾਂ

English version 2887

Hindi version 2885

ਯਾਰਾ ਜਦੋਂ ਤੇਰੀ ਗਲੀ ਵਿਚੋਂ ਲੰਘਾ।

ਛਣਕਣ ਮੇਰੀਆਂ ਕੱਚ ਦੀਆਂ ਵੰਗਾਂ।।


ਚਾਹੇ ਮੁੱਖ ਮੇਰਾ ਕੁਝ ਵੀ ਨਾ ਬੋਲੇ ।

ਪਰ ਅੱਖਾਂ ਮੇਰੇ ਸਾਰੇ ਭੇਦ ਖੋਲ੍ਹੋ।

ਚਾਹੇ ਕਿੰਨਾ ਵੀ ਮੈਂ ਰਹਵਾਂ ਓਹਲੇ-ਓਹਲੇ।

ਹੱਥ ਮਹਿੰਦੀ ਤੇਰੇ ਨਾਮ ਦੀ ਰੰਗਾਂ।


ਚੰਨ ਨਾਲ ਜਿਵੇਂ ਤੁਰੀ ਫਿਰੇ ਚਾਨਣੀ।

ਵੇਖਾਂ ਉਸ ਵੱਲ ਤਾਂ ਉਹ ਲੱਗੇ ਹਾਣ ਦੀ।

ਕਰੇ ਇਸ਼ਾਰੇ, ਜਿਵੇਂ ਮੈਨੂੰ ਜਾਣਦੀ।

ਮੈ ਤੇਰੀ ਚਾਨਣੀ ਤੰ ਮੇਰਾ ਚੰਨਾਂ।


ਸੋਹਣਿਆ ਮੁੱਖ ਤੂੰ ਵਿਖਾਇਆ ਕਰ ।

ਇੰਝ ਰੁੱਸ ਕੇ ਨਾ ਦੂਰ ਦੂਰ ਜਾਇਆ ਕਰ।

ਸਾਡੇ ਨਾਲ ਪਿਆਰ ਨਿਭਾਇਆ ਕਰ।

ਆ ਸੋਹਣਿਆਂ ਤੈਨੂੰ ਪਿਆਰ ਚ ਰੰਗਾ।


ਦੱਸੋ ਮੈਨੂੰ ਸਾਡਾ ਕੀ ਕਸੂਰ ।

ਕਾਹਤੋਂ ਰਹਿੰਦਾ ਯਾਰਾ ਤੂੰ ਦੂਰ ਦੂਰ ।

ਕੋਲ ਆ, ਦੂਰ ਰਹਿਣਾ ਨਹੀਂ ਮਨਜੂਰ।

ਮੁੜਕੇ ਨਾ ਜਾਵੇ ਤੈਨੂੰ ਕਿੱਦਾਂ ਮੈਂ ਬੰਨਾ।

7.23pm 30 April 2023

2 comments: