221 1221 1221 122
ਕਾਫ਼ੀਆ ਆਤ
ਰਦੀਫ਼ ਨਹੀਂ ਪੁੱਛ ਰਿਹਾ ਹਾਂ
ਪੰਜਾਬੀ ਗ਼ਜ਼ਲ
ਉਸ ਦਿਨ ਹੋਈ ਕੀ ਗੱਲ ਨਹੀਂ ਪੁੱਛ ਰਿਹਾ ਹਾਂ।
ਕੀ ਸੀ ਹੋਇਆ ਉਸ ਰਾਤ ਨਹੀਂ ਪੁੱਛ ਰਿਹਾ ਹਾਂ।
ਕੁਝ ਤਾਂ ਹੋਇਆ ਸੀ ਤੈਨੂੰ ਵੀ ਮਿਲ ਕੇ ਮੇਰੇ ਨਾਲ।
ਫਿਰ ਵੀ ਤੇਰੇ ਜਜ਼ਬਾਤ ਨਹੀਂ ਪੁੱਛ ਰਿਹਾ ਹਾਂ।
ਸੱਚ ਜੋ ਵੀ ਏ ਦੱਸ ਮੈਨੂੰ, ਉਹੀ ਜਾਣਨਾ ਚਾਹਾਂ।
ਇਸ ਬਾਰੇ ਖਿਆਲਾਤ ਨਹੀਂ ਪੁੱਛ ਰਿਹਾ ਹਾਂ।
ਕੀ ਬਾਅਦ ਮੁਲਾਕਾਤ, ਤੇਰਾ ਮਨ ਵੀ ਸੀ ਵਗਿਆ।
ਉਸ ਦਿਨ ਹੋਈ ਬਰਸਾਤ ਨਹੀਂ ਪੁੱਛ ਰਿਹਾ ਹਾਂ।
ਖਾਧੀ ਹੈ ਕਦੇ ਚੋਟ, ਲਗਾ ਦਿਲ ਕਿਸੇ ਦੇ ਨਾਲ।
ਕੀਤਾ ਕਿਸੇ ਸੀ ਘਾਤ ਨਹੀਂ ਪੁੱਛ ਰਿਹਾ ਹਾਂ।
ਜਦ ਇਸ਼ਕ ਕਰੇ ਕੋਈ, ਕਿਥੇ ਵੇਖੇ ਹੈ ਮਜ਼ਹਬ ।
ਮੈਂ ਵੀ ਤਾਂ ਕੋਈ ਜਾਤ ਨਹੀਂ ਪੁੱਛ ਰਿਹਾ ਹਾਂ।
ਦਿੱਤਾ ਸੀ ਕੀ ਉਸ ‘ਗੀਤ’ ਨੂੰ, ਦਿਲ ਦੇ ਕੇ ਸੀ ਬਦਲੇ।
ਦਿੱਤੀ ਕੀ ਸੀ ਸੌਗਾਤ ਨਹੀਂ ਪੁੱਛ ਰਿਹਾ ਹਾਂ।
8.27pm 2 Aug 2025
No comments:
Post a Comment