Sohan Kumar from AIR Jallandhar
Hindi version 00197
ਠੰਢੀਆਂ ਹਵਾਵਾਂ ਨੇ ਮਨ ਨੂੰ ਬਹਿਲਾ ਦਿੱਤਾ,
ਤੇਰਾ ਭੁੱਲਿਆ ਖ਼ਿਆਲ ਫਿਰ ਯਾਦ ਕਰਾ ਦਿੱਤਾ।
ਪਹਿਲਾਂ ਤਾਂ ਤੇਰੀ ਸੋਚ ਵਿੱਚ ਖੁਸ਼ ਰਹਿੰਦੇ ਰਹੇ,
ਫਿਰ ਤਨਹਾਈ ਦੇ ਅਹਿਸਾਸ ਨੇ ਮਨ ਤੜਪਾ ਦਿੱਤਾ।
ਤੇਰੀ ਤਸਵੀਰ ਅੱਖਾਂ ਅੱਗੇ ਲਿਆ ਕੇ ਤੱਕਦੇ ਰਹੇ,
ਅਚਾਨਕ ਕਿਸੇ ਦੀ ਆਵਾਜ਼ ਨੇ ਸੁਪਨੇ ਤੋਂ ਜਗਾ ਦਿੱਤਾ।
ਯਾਦ ਤਾਂ ਅਸੀਂ ਤੈਨੂੰ ਕਰਦੇ ਹਾਂ ਤੇ ਕਰਦੇ ਰਹਾਂਗੇ,
ਲੱਗਦਾ ਹੈ ਤੂੰ ਸਾਨੂੰ ਸਦਾ ਲਈ ਭੁਲਾ ਦਿੱਤਾ।
ਸੋਚ ਜਦ ਆਉਂਦੀ ਹੈ ਦਿਲ ਵਿੱਚ ਅਜਿਹੀ,
ਲੱਗਦਾ ਹੈ ਤੂੰ ਕੋਈ ਗੱਲ ਕਹਿ ਕੇ ਸਾਨੂੰ ਰੁਲਾ ਦਿੱਤਾ।
ਕੀ ਕਹੀਏ, ਦੁਨੀਆਂ ਦੀ ਰੀਤ ਹੀ ਕੁਝ ਐਸੀ ਬਣ ਗਈ ਹੈ,
ਜਿਵੇਂ ਹੁੰਦਾ ਆਇਆ ਹੈ, ਤੂੰ ਵੀ ਪਿਆਰ ਦਾ ਓਹੀ ਸਿਲਾ ਦਿੱਤਾ।
6.11pm 22 Aug 2025
No comments:
Post a Comment