Hindi version 3195
English version 3196
2212 2212 2212
ਨਸ਼ਿਆਂ ਤੋਂ ਬਚ ਕੇ ਤੂੰ ਰਹੀਂ ਵੇ ਸਾਜਣਾ।
ਕਰ ਦੇਣਗੇ ਸਾਰੇ ਕੁਲਾਂ ਦਾ ਖਾਤਮਾ।
2212 2212 2
ਸਾਰੀ ਕਮਾਈ, ਡੁੱਬ ਜਾਊਗੀ।
ਹੱਥ ਤੇਰੇ ਨਾ, ਕੁਝ ਆਊਗੀ।
ਮਿਲ ਬੈਠ ਰੋਣਗੇ, ਤੈਨੂੰ ਸਾਰੇ।
ਕਿਸਮਤ ਕੋਲੋਂ, ਰੁਸ ਜਾਊਗੀ।
ਜਾਊ ਉਜੜ ਤੇਰਾ ਵਸਿਆ ਆਲਣਾ।
ਟੀਕਾ ਲਾ ਕੇ, ਕੁਝ ਵੀ ਨੀ ਹੋਣਾ।
10 ਮਿੰਟ ਖੁਸ਼ ਹੋਣ ਦੀ ਖਾਤਰ।
ਉਮਰਾਂ ਦਾ ਪੈ ਜਾਂਦਾ ਏ ਰੋਣਾ।
ਮਿਲਣਾ ਤਾਂ ਕੁਝ ਨੀਂ, ਪੈਂਦਾ ਏ ਖੋਣਾ।
ਖੁਸ਼ਹਾਲ ਜਿੰਦ ਵਲ ਜਰਾ ਪਾਉ ਚਾਨਣਾ।
ਮਾਂ ਬਾਪ ਤੇਰੇ ਨੇ ਰੋਂਦੇ ਰਹਿੰਦੇ।
ਸੰਸਕਾਰ ਤੇਰੇ ਇਹੋ ਨੇ ਕਹਿੰਦੇ।
ਕੁਝ ਪਾਣ ਲਈ ਕੰਮ ਕਰਨੇ ਪੈਂਦੇ।
ਦਿਨ ਸਾਰੇ ਇੱਕ ਵਰਗੇ ਨਹੀਂ ਰਹਿੰਦੇ
ਕਰ ਲੈ ਤੂੰ ਪੱਕਾ ਸੋਚ ਕੇ ਮਨ ਆਪਣਾ ।
ਕਰ ਦਈਏ ਸਾਰੇ ਨਸ਼ਿਆਂ ਦਾ ਖਾਤਮਾ।
8.56am 10 Aug 2025
No comments:
Post a Comment