Followers

Sunday, 3 August 2025

K5 3190 ਮੌਕੇ ਦਾ ਫਾਇਦਾ ਚੱਕ (Motivational poem) ਪੰਜਾਬੀ ਕਵਿਤਾ


Hindi version 00199

English version 3204

ਸਮੇਂ ਦੀ ਰਫ਼ਤਾਰ ਬਹੁਤ ਤੇਜ਼ ਹੈ।

ਅੱਗੇ ਨੇ ਇਸ ਦੇ ਵਾਲ, ਪਿੱਛੋਂ ਗੰਜਾ ਤੇ ਸਫ਼ੈਦ ਹੈ।

ਜੇ ਫੜ ਸਕੋ ਤਾਂ ਅੱਗੋਂ ਫੜ ਲਵੋ।

ਲਗਨ ਹੈ ਤਾਂ ਆਉਂਦਿਆਂ ਹੀ ਜਕੜ ਲਵੋ।


ਇੱਕ ਵਾਰੀ ਜੇ ਹੱਥੋਂ ਨਿਕਲ ਗਿਆ,

ਲੱਖ ਕੋਸ਼ਿਸ਼ ਕਰ, ਤੂੰ ਫੜ ਨਾ ਪਾਏਂਗਾ।

ਜੇ ਅੱਗੋਂ ਨਾ ਫੜਿਆ,

ਤਾਂ ਪਿੱਛੋਂ ਪਛਤਾਵੇਗਾ।


ਇਸ ਲਈ ਕਹਿੰਦਾ ਹਾਂ ਮੌਕੇ ਦਾ ਲਾਭ ਉਠਾ ਲੈ।

ਜੋ ਮਿਲ ਸਕਦਾ ਹੈ ਜ਼ਿੰਦਗੀ ਵਿੱਚ, ਉਹ ਪਾ ਲੈ।

ਮੌਕੇ ਨੂੰ ਸੰਭਾਲ ਤੇ ਉਸ ਨਾਲ ਜ਼ਿੰਦਗੀ ਬਦਲ।

ਜੋ ਲੋਕ ਤਿਆਰ ਰਹਿੰਦੇ ਨੇ,

 ਉਹ ਬਦਲ ਲੈਂਦੇ ਨੇ ਆਪਣਾ ਕੱਲ।


ਪਹਿਲਾਂ ਤੋਂ ਆਉਣ ਵਾਲੇ ਮੌਕੇ ਲਈ, ਖੁਦ ਨੂੰ ਤਿਆਰ ਰੱਖ।

ਜੇ ਗਵਾਇਆ ਮੌਕਾ, ਕੁਝ ਹੱਥ ਨਹੀਂ ਆਉਣਾ ਫਿਰ ਜੋ ਵੀ ਕਰ।

ਸ਼ਕਤੀ ਨੂੰ ਆਪਣੀ ਹੋਰ ਵਧਾ,

ਆਉਣ ਵਾਲੇ ਮੌਕੇ ਲਈ ਮਨ ਤੋਂ ਤਿਆਰ ਹੋ ਜਾ।


ਜੋ ਲਾਭ ਉਠਾ ਲਿਆ ਤਾਂ ਬਾਜ਼ੀ ਹੋਵੇਗੀ ਤੇਰੀ,

ਜੇ ਗਵਾ ਬੈਠਾ, ਤਾਂ ਨਾ ਕਹੀਂ, ਇਹ ਕਿਸਮਤ ਨਹੀਂ ਸੀ ਮੇਰੀ।

4.08pm 3 Aug 2025

1 comment:

Anonymous said...

Wah wah , very nice