Followers

Sunday, 7 September 2025

3222 ਮੇਰਾ ਪੰਜਾਬ

Padamshri Harmohinder Singh
 Hindi version 3220

ਮੇਰਾ ਪੰਜਾਬ, ਮੇਰਾ ਪੰਜਾਬ।

ਮੇਰਾ ਪੰਜਾਬ, ਮੇਰਾ ਪੰਜਾਬ।


ਸਰੋਂ ਦੀ ਪੀਲੀ ਚੁੰਨੜੀ ਵਾਂਗੂ ਖੇਤ ਸਜੇ ਨੇ,

ਗੱਬਰੂ ਇਸ ਮਿੱਟੀ ਦੇ ਵੀ ਤਾਂ ਜੋਸ਼ ਭਰੇ ਨੇ।

ਢੋਲ ਨਗਾੜੇ ਵੱਜਣ ਜਿੱਥੇ ਨਹੀਂ ਹੈ ਕੋਈ ਜਵਾਬ।

ਮੇਰਾ ਪੰਜਾਬ, ਮੇਰਾ ਪੰਜਾਬ।

ਮੇਰਾ ਪੰਜਾਬ, ਮੇਰਾ ਪੰਜਾਬ।


ਮੇਹਨਤ ਜਿਸਦੇ ਹਰ ਇੱਕ ਜੀਵ 'ਚ ਵੱਸਦੀ,

ਅਨਮੋਲ ਵੱਡੀ ਪੰਜਾਬ ਦੀ ਹੈ ਇਹ ਪਾਵਨ ਧਰਤੀ।

ਬਿਨ ਤੇਰੀ ਗਾਥਾ ਦੇ ਅਧੂਰੀ ਭਾਰਤ ਦੀ ਕਿਤਾਬ।

ਮੇਰਾ ਪੰਜਾਬ, ਮੇਰਾ ਪੰਜਾਬ।

ਮੇਰਾ ਪੰਜਾਬ, ਮੇਰਾ ਪੰਜਾਬ।


ਗੁਰਾਂ ਦੀ ਬਾਣੀ ਨਾਲ ਗੂੰਜਦਾ ਹਰ ਇਕ ਕੋਨਾ,

ਪੰਜਾਬ ਦੀ ਪਾਵਨ ਮਿੱਟੀ ਤਨ ਤੋਂ ਉਗਲੇ ਸੋਨਾ।

ਹਵਾ 'ਚ ਇਸ ਦੀ ਖੁਸ਼ਬੂ ਨਾਲੇ ਅੰਮ੍ਰਿਤ ਇਸਦਾ ਆਬ।

ਮੇਰਾ ਪੰਜਾਬ, ਮੇਰਾ ਪੰਜਾਬ।

ਮੇਰਾ ਪੰਜਾਬ, ਮੇਰਾ ਪੰਜਾਬ।


ਸਤਲੁਜ, ਰਾਵੀ ਵੱਗਦੀ ਵੱਗਦੀ 'ਗੀਤ' ਸੁਣਾਵੇ,

ਭਾਈਚਾਰੇ ਦਾ ਸੰਦੇਸ਼ ਸਭਨੂੰ ਦੇਂਦੀ ਜਾਵੇ।

ਵੀਰ ਜਵਾਨ ਨੇ ਕਰਦੇ ਰੱਖਿਆ, ਦੇ ਮੁੱਛਾਂ ਨੂੰ ਤਾਵ।

ਮੇਰਾ ਪੰਜਾਬ, ਮੇਰਾ ਪੰਜਾਬ।

ਮੇਰਾ ਪੰਜਾਬ, ਮੇਰਾ ਪੰਜਾਬ।

7.03pm 4 September 2025



No comments: