ਕਿਵੇਂ ਕਿਵੇਂ ਦੇ ਲੋਕ ਨੇ, ਕਿਵੇਂ ਕਿਵੇਂ ਦੇ ਰੋਗ।
ਕੰਮ ਕਰਣ ਜੋ ਕੁਝ ਨਹੀਂ, ਮੰਗਣ ਛੱਪਨ ਭੋਗ।।
ਕੋਈ ਵੇਖੇ ਕੰਮ ਨੂੰ, ਕੋਈ ਵੇਖੇ ਗੱਲ।
ਗੱਲ ਕਰੇ ਕੀ ਹੋਤ ਹੈ, ਗੱਲ ਬਣਾਵੇ ਬੱਲ।।
ਮਿਲਦੇ ਰਹਿਣਾ ਚਾਹੀਦਾ, ਇਸ ਨਾਲ ਬਣਦੀ ਗੱਲ।
ਪਲ ਦੋ ਪਲ ਤੂੰ ਕਰ ਭਲਾ, ਕਰੀਂ ਕਦੇ ਨਾ ਛੱਲ।।
ਦੇ ਦੇ ਤੋਹਫ਼ਾ ਬੋਲ ਦਾ, ਕੁਝ ਪਲ ਬੈਠ ਸੁਣਾਇ।
ਕੀ ਜਾਣੇ ਕਿਸ ਵੇਸ਼ ਵਿਚ, ਨਾਰਾਇਣ ਮਿਲ ਜਾਇ।।
7.06pm 16 Sep
tember 2025
No comments:
Post a Comment