English version 3240
Hindi version 0360
ਯਾਦਾਂ ਮੇਰੀ ਜ਼ਿੰਦਗੀ ਦਾ ਭਾਰ ਬਣ ਗਈਆਂ ਨੇ।
ਦੱਸ ਕਿੱਥੇ ਜਾਵਾਂ ਮੈਂ, ਜਿੱਥੇ ਇਹ ਭਾਰ ਨਾ ਹੋਵੇ।
ਮੈਂ ਇਨ੍ਹਾਂ ਬੰਣਨਾਂ ਤੋਂ ਆਜ਼ਾਦ ਹੋ ਜਾਵਾਂ।
ਦੱਸ ਕਿੱਥੇ ਜਾਵਾਂ, ਜਿੱਥੇ ਇਹ ਸੋਚ ਨਾ ਹੋਵੇ।
ਭੁੱਲ ਜਾਵਾਂ ਮੈਂ ਕੀ ਸੀ, ਤੇ ਤੂੰ ਮੈਨੂੰ ਕੀ ਬਣਾ ਦਿੱਤਾ।
ਮਿਲਿਆ ਕਿਉਂ ਮੈਂ ਤੈਨੂੰ, ਇਹ ਅਫ਼ਸੋਸ ਨਾ ਹੋਵੇ।
ਤਨਹਾਈ ਦੂਰ ਹੋ ਜਾਵੇ ਮੇਰੀ ਜ਼ਿੰਦਗੀ ਦੀ ਹਰ ਇਕ,
ਇਕੱਲਾਪਣ ਮੇਰੇ ਕੋਲ ਨਾ ਹੋਵੇ।
ਇਹ ਜ਼ਿੰਦਗੀ ਮੇਰੀ ਇੰਨੀ ਖ਼ਾਮੋਸ਼ ਨਾ ਹੋਵੇ।
ਜਿੱਥੇ ਹਰ ਦਿਨ ਮੇਰੀ ਜ਼ਿੰਦਗੀ ਲਈ ਨਵਾਂ ਦਿਨ ਹੋਵੇ,
ਅਤੇ ਉਦਾਸੀ ਮੇਰੇ ਕੋਲ ਨਾ ਹੋਵੇ।
ਕਿਤੇ ਕੋਈ ਭਾਰ, ਕੋਈ ਸੋਚ, ਕੋਈ ਅਫ਼ਸੋਸ ਨਾ ਹੋਵੇ।
7.35am23 September 2025

No comments:
Post a Comment