Followers

Wednesday, 24 September 2025

3239 ਇਕਰਾਰ ਏ ਮੁਹੱਬਤ


ਨਫ਼ਰਤ ਇਕ ਦਿਨ ਮੁਹੱਬਤ ’ਚ ਬਦਲ ਹੀ ਜਾਵੇਗੀ।

ਜਦੋਂ ਆਵੇਂਗੇ ਸਾਡੀ ਸੋਹਬਤ ’ਚ, ਤਨਹਾਈ ਦੂਰ ਹੋ ਹੀ ਜਾਵੇਗੀ।


ਕਦੇ ਨਾ ਕਦੇ ਦੂਰ ਹੋਵੇਗੀ ਇਹ ਨਫ਼ਰਤ ਦੀ ਕੰਧ।

ਫਿਰ ਹਰ ਪਾਸੇ ਖਿੜੇਗੀ ਬਹਾਰ ਮੁਹੱਬਤ ਦੀ।


ਹੰਜੂਆਂ ਨੂੰ ਫਿਰ ਮੈਂ ਵੀ ਅਲਵਿਦਾ ਕਹਿ ਦਵਾਂਗਾ।

ਜਦੋਂ ਮਿਲੇਗੀ ਸਾਨੂੰ ਸੌਗਾਤ ਮੁਹੱਬਤ ਦੀ।


ਜਵਾਨ ਦਿਲਾਂ ਦੀਆਂ ਧੜਕਣਾਂ ਨਾ ਰੁਕ ਜਾਣ ਕਿਸੇ ਵੇਲੇ।

ਨਾ ਆ ਜਾਵੇ ਵਿਚਕਾਰ ਕੰਧ ਦੌਲਤ ਦੀ।


ਜੇ ਹੋਵੇਗੀ ਥੋੜੀ ਵੀ ਸੱਚਾਈ ਇਸ ਪਿਆਰ ’ਚ।

ਟੁੱਟ ਜਾਵੇਗੀ ਹਰ ਕੰਧ ਖਿਲਾਫ਼ ਮੁਹੱਬਤ ਦੀ।

11.34am 24 September 

No comments: