Followers

Sunday, 21 September 2025

3239ਦੋ ਜਿਸਮ ਇਕ ਜਾਨ


Hindi version 0359
English version 3236

ਜਦ ਗੱਲ ਕਰਣ ਦੁਨੀਆ ਵਾਲੇ ਤੇਰੀ,

ਨਾਲ ਹੀ ਨਾਮ ਸਾਡਾ ਵੀ ਆਉਂਦਾ ਹੈ।


ਹੱਸਦੇ ਨੇ ਮੁੰਹ ਮੋੜ ਕੇ ਸਾਰੇ,ਇਦਾਂ, 

ਦੁਨੀਆ 'ਚ ਫ਼ਸਾਨਾ ਬਣਾਇਆ ਜਾਂਦਾ ਹੈ।


ਜਦੋਂ ਚੱਲੀਏ ਕਦੀ ਰਾਹ ਤੇ ਇਕੱਲੇ,

 ਤੇਰਾ ਨਾਮ ਬਾਰ ਬਾਰ ਸੁਣਾਇਆ ਜਾਂਦਾ ਹੈ।


ਸਾਥੀ ਨਾ ਰਹੇ ਅਸੀਂ ਕਦੇ ਪਰ ਫੇਰ ਵੀ,

ਸਾਨੂੰ ਇੱਕ ਦੂਜੇ ਦਾ ਸਾਥੀ ਦਿਖਾਇਆ ਜਾਂਦਾ ਹੈ।


ਪਤਾ ਨਹੀਂ ਅੰਜਾਮ ਸਾਡਾ ਕੀ ਹੋਵੇ‌ ਪਰ, ਅੱਜ ਦੋਹਾਂ ਨੂੰ ਖ਼ਬਰਾਂ 'ਚ ਇਕੱਠੇ ਲਿਆਇਆ ਜਾਂਦਾ ਹੈ।


ਮਿਲ ਸਕਾਂਗੇ ਪਤਾ ਨਹੀਂ ਆਣ ਵਾਲੇ ਸਮੇਂ ਵਿੱਚ ਜਾਂ ਨਹੀਂ,

ਪਰ ਅੱਜ ਦੋਹਾਂ ਨੂੰ ਦੋ ਜਿਸਮ ਇਕ ਜਾਨ ਕਹਾਇਆ ਜਾਂਦਾ ਹੈ।

7.30pm 21 September 2025

No comments: