ਰਹਿਣਾ ਤਾਂ ਚਾਹੁੰਦੇ ਹਾਂ ਕੋਲ ਤੇਰੇ,
ਪਰ ਕਿਵੇਂ ਹੋਣਗੇ ਦੀਦਾਰ ਤੇਰੇ।
ਰਿਸ਼ਤਾ ਹੀ ਪਤਾ ਨਹੀਂ ਕਿਹੋ ਜਿਹਾ ਆਪਣਾ,
ਕਿਵੇਂ ਜੋੜਾਂ ਨਾਮ ਆਪਣਾ, ਨਾਲ ਤੇਰੇ।
ਅੱਖਾਂ ਤਰਸਣ ਦੀਦਾਰ ਨੂੰ,
ਬੈਠੇ ਹਾਂ ਨੈਣ ਵਿਛਾ ਵਿੱਚ ਇੰਤਜ਼ਾਰ ਤੇਰੇ।
ਹੌਲੀ-ਹੌਲੀ ਦਿਨ ਲੰਘਦੇ ਨੇ ਤੇ ਦੇਰ ਨਾਲ,
ਆਉਂਦੇ ਸ਼ਾਮ ਤੇ ਤਾਰੇ ਮੇਰੇ ਵੇਹੜੇ।
ਡਾ. ਸੰਗੀਤਾ ਸ਼ਰਮਾ ਕੁੰਦਰਾ 'ਗੀਤ', ਚੰਡੀਗੜ੍ਹ
6.03pm 10 Nov 2026

No comments:
Post a Comment