English version 3232
ਛੁੱਟੀ 'ਤੇ ਗਿਆ ਸੀ ਹਾਂ, ਉਹ।
ਤੂਸੀਂ ਹੀ ਤਾਂ ਭੇਜਿਆ ਸੀ ਉਸ ਨੂੰ।
ਹਰ ਪਾਸੇ ਸੋਕਾ ਪੈ ਗਿਆ ਸੀ।
ਕਿਹੜੇ ਦਰੱਖਤ ਬਚੇ ਨੇ ਜਿਨ੍ਹਾਂ ਤੋਂ ਮੈਨੂੰ ਨਰਮੀ ਮਿਲਦੀ?
ਮੇਰਾ ਢਿੱਡ ਵੀ ਆਕੜ ਗਿਆ ਸੀ।
ਕਾਰਨ ਵੀ ਤੁਸੀਂ ਹੀ ਸੀ,
ਸਾਰੇ ਹਰੇ-ਭਰੇ ਦਰੱਖਤ ਤੁਸੀਂ ਹੀ ਤਾਂ ਕੱਟੇ ਸਨ।
ਮੈਂ ਵੱਡੀ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਸੰਭਾਲਣ ਦੀ।
ਕਈ ਵਾਰੀ ਆਪਣੀ ਜ਼ਿੰਦਗੀ ਲਈ ਆਪ ਹੀ ਦਰੱਖਤ ਲਗਾਉਣ ਦੀ ਵੀ।
ਪਰ ਹਰ ਵਾਰੀ ਤੂੰ ਕੱਟਦਾ ਗਿਆ, ਮੇਰੀ ਛਾਤੀ ਨੂੰ ਵਿੰਨਦਾ ਗਿਆ।
ਕਿੰਨਾ ਸਮਾਂ ਮੇਰੀ ਹਾਜ਼ਮਾ ਸ਼ਕਤੀ ਦੀ ਪਰਖ ਲਵੋਗੇ?
ਮੈਂ ਸਖ਼ਤ ਨਹੀਂ, ਬਹੁਤ ਕੁਝ ਸਹਿ ਲਿਆ ਮੈਂ।
ਮੇਰੀ ਕਿਉਂ ਨਿੰਦਿਆ ਕਰਦੇ ਹੋ, ਆਪਣੇ ਆਪ ਨੂੰ ਪੁੱਛੋ।
ਹਰ ਕਿਸੇ ਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪੈਂਦੀ ਹੈ।
ਤੁਸੀਂ ਜਾਣਦੇ ਹੋ ਜੋ ਬਾਪ ਕਰਦਾ ਹੈ,
ਬੇਟੇ ਨੂੰ ਉਸਦਾ ਅੰਜਾਮ ਭੋਗਣਾ ਪੈਂਦਾ ਹੈ।
ਮੈਂ ਵੀ ਥੱਕ ਗਈ ਸੀ।
ਇਹ ਮੇਰੀ ਅਪਚਨਤਾ ਦਾ ਨਤੀਜਾ ਹੈ,
ਜੋ ਪਾਣੀ ਦੇ ਰੂਪ ਵਿੱਚ ਤੁਹਾਡੇ ਕੋਲ ਪੁੱਜਿਆ ਹੈ।
ਤੁਸੀਂ ਜਾਣਦੇ ਹੋ ਤੁਹਾਡਾ ਸਰੀਰ ਵੀ ਮੇਰੇ ਹੀ ਵਰਗਾ ਹੈ,
ਸੁੱਕ ਜਾਵੇ ਤਾਂ ਕੀ ਹੁੰਦਾ ਹੈ।
ਪਾਣੀ ਨਹੀਂ ਪੀਂਦੇ ਤਾਂ ਕੀ ਹੁੰਦਾ ਹੈ।
ਖਾਣ-ਪੀਣ ਦਾ ਸੰਤੁਲਨ ਟੁੱਟੇ ਤਾਂ ਕੀ ਹੁੰਦਾ ਹੈ।
ਕੀ ਤੁਸੀਂ ਦਸਤ ਤੇ ਉਲਟੀਆਂ ਨਹੀਂ ਕਰਦੇ?
ਮੈਂ ਵੀ ਉਹੀ ਹਾਂ।
ਤੇਰਾ ਸਰੀਰ ਆਪਣੇ ਅੰਦਰ ਇਕ ਧਰਤੀ ਹੈ,
ਅਤੇ ਮੈਂ ਇਕ ਧਰਤੀ ਮਾਂ ਹਾਂ।
ਜੋ ਸਭ ਕੁਝ ਸਹਿ ਕੇ ਆਖ਼ਿਰਕਾਰ ਹਾਰ ਕੇ,
ਆਪਣੀ ਜ਼ਿੰਦਗੀ ਲਈ ਇਹ ਸਭ ਕਰਦੀ ਹਾਂ,
ਤਾਂ ਜੋ ਸਭ ਦੀ ਜ਼ਿੰਦਗੀ ਖ਼ਤਮ ਨਾ ਹੋ ਜਾਵੇ।
ਕਾਰਨ ਵੀ ਤੁਸੀਂ ਹੀ ਹੋ।
ਮੈਨੂੰ ਦੋਸ਼ ਨਾ ਦਵੋ।
ਮੈਨੂੰ ਕੁਝ ਨਹੀਂ ਕਹਿਣਾ, ਪਾਣੀ ਜੱਲਾਦ ਨਹੀਂ।
3.02pm 13 September 2025

1 comment:
Very nice 👍
Post a Comment