Hindi version 2302
English version 3436
ਜਾਲੇ ਜੋ ਸਨ ਦਿਲ ਉੱਤੇ, ਹਟਾਏ ਕਦ ਗਏ।
ਨਾਲੇ ਜੋ ਸਨ ਦਿਲ ਵਿੱਚ, ਭੁਲਾਏ ਕਦ ਗਏ।
ਕਰਦੇ ਰਹੇ ਇਕ ਦੂਜੇ ਨਾਲ ਗਿਲਾ ਸ਼ਿਕਵਾ।
ਗਿਲੇ ਸ਼ਿਕਵੇ ਇਕ ਦੂਜੇ ਨਾਲ ਸੁਲਝਾਏ ਕਦ ਗਏ।
ਭੁਲਾ ਦਿੱਤੇ ਵਾਅਦੇ ਤੇ ਕਸਮਾਂ ਜੋ ਖਾਧੀਆਂ।
ਵਾਅਦੇ ਕੀਤੇ ਜੋ ਨਿਭਾਏ ਕਦ ਗਏ।
ਪਿਆਰ ਦੀਆਂ ਮੰਜ਼ਿਲਾਂ ਲੱਗਦੀਆਂ ਸੌਖੀਆਂ ਸਨ।
ਉਹਨਾਂ ਮੰਜ਼ਿਲਾਂ 'ਤੇ ਆਸ਼ਿਕ ਪਾਏ ਕਦ ਗਏ।
ਚੱਲਦੀ ਰਹੀ ਜ਼ਿੰਦਗੀ ਗ਼ਮਾਂ ਦੀ ਰਾਹ 'ਤੇ।
ਰਾਹ ਵਿੱਚ 'ਗੀਤ' ਖੁਸ਼ੀ ਦੇ ਗਾਏ ਕਦ ਗਏ।
3.32pm 31 March 2026






























