Followers

Sunday, 1 March 2026

3408 ਕੁਝ ਵੀ ਸਾਫ਼ ਹੁਣ ਨਹੀਂ ਦਿਸਦਾ


 ਤਾਰੇ ਵੀ ਘੱਟ ਨੇ ਅਸਮਾਨ ਵਿੱਚ,

ਚੰਨ ਵੀ ਹੁਣ ਨਹੀਂ ਦਿਸਦਾ।

ਕੀ ਹੋ ਗਿਆ ਏ ਇਸ ਧਰਤੀ ਨੂੰ,

ਪ੍ਰਦੂਸ਼ਣ ਹਰ ਪਾਸੇ ਹੈ ਹੁਣ ਦਿਸਦਾ।

ਖੋ ਗਏ ਨੇ ਚੰਨ ਤਾਰੇ ਇਸ ਹਵਾ ਵਿੱਚ,

ਕੁਝ ਵੀ ਸਾਫ਼ ਹੁਣ ਨਹੀਂ ਦਿਸਦਾ ।

ਇਦਾਂ ਹੀ

ਕੁਝ ਲੋਕ ਵੀ ਹੋ ਗਏ ਨੇ ਐਸੇ ਕਿ ਬਸ,

ਜ਼ਬਾਨ ਤੋਂ ਮਿੱਠਾ ਬੋਲ ਨਹੀਂ ਨਿਕਲਦਾ ।

ਸੁਣ ਕੇ ਕੋਈ ਖੁਸ਼ ਹੋ ਜਾਵੇ ਐਸਾ,

ਪਿਆਰ ਭਰਾ ਸ਼ਬਦ ਵੀ ਨਹੀਂ ਨਿਕਲਦਾ।

ਕੀ ਕਹੀਏ ਬਦਲ ਗਿਆ ਏ ਜ਼ਮਾਨਾ,

ਬਦਲ ਗਏ ਨੇ ਸਾਰੇ ਲੋਕ।

ਕੀ ਚੱਲ ਰਿਹਾ ਹੈ ਕਿਸੇ ਦੇ ਦਿਲ ਵਿੱਚ,

ਕੁਝ ਵੀ ਕਿਸੇ ਨੂੰ ਨਹੀਂ ਦਿਸਦਾ।

10.03pm 1 March 2026

No comments: