Followers

Wednesday, 25 March 2026

3432 ਗ਼ਜ਼ਲ ਸਰਕਾਰ ਬਦਲ ਜਾਂਦੀ ਏ

Poonam Malik,Nadal Person of Red Cross Chandigarh 


 2122 112 2 1122 2(11)2

Qafia aar ਕਾਫਿਆ ਆਰ

Radeef badal jandi e ਰਦੀਫ਼ ਬਦਲ ਜਾਂਦੀ ਏ

ਗੱਲ ਕੱਚੀ ਕਹੀ, ਹਰ ਵਾਰ ਬਦਲ ਜਾਂਦੀ ਏ,

ਕੋਈ ਦਰਿਆ ਦੀ ਜਿਵੇਂ ਧਾਰ ਬਦਲ ਜਾਂਦੀ ਏ।

ਗੱਲ ਸੰਭਲ ਕੇ ਕਰੀਂ ਤੂੰ, ਪਤਾ ਕੁਝ ਲੱਗਦਾ ਨਹੀਂ,

ਦੋਸਤੀ ਦੁਸ਼ਮਨੀ ਵਿੱਚ ਯਾਰ ਬਦਲ ਜਾਂਦੀ ਏ।

ਕਰਨਾ ਔਖਾ ਹੈ ਬੜਾ ਗੱਲ ਕਿਸੇ ਦੀ ਤੇ ਤਾਂ,

ਵੇਖਦੇ ਵੇਖਦੇ ਸਰਕਾਰ ਬਦਲ ਜਾਂਦੀ ਏ।

ਵਕਤ ਤੇ ਕੰਮ ਜਦੋਂ ਕੀਤਾ ਕਿਸੇ ਦਾ ਨਾ ਤਾਂ,

ਫਾਯਦਾ ਕੀ ਜਦੋਂ ਦਰਕਾਰ ਬਦਲ ਜਾਂਦੀ ਏ।

ਤਨ ਦਾ ਕੱਪੜਾ ਵੀ ਨਾ ਲਾਚਾਰ ਬਦਲ ਪਾਉਂਦਾ ਏ,

ਇੱਥੇ ਲੋਕਾਂ ਦੀ ਸੁਣੋ ਕਾਰ ਬਦਲ ਜਾਂਦੀ ਏ।

'ਗੀਤ' ਮਿਲ ਜਾਂਦੇ ਕਈ ਰਾਹ ਵਿੱਚ ਚੱਲਦੇ ਹੋਏ,

ਮਨ ਨਾ ਮਿਲਦੇ ਉਦੋਂ, ਰਫ਼ਤਾਰ ਬਦਲ ਜਾਂਦੀ ਏ।

4.00pm 25 March 2026

No comments: