Followers

Friday, 27 March 2026

3434 ਗ਼ਜ਼ਲ ਹੰਜੂ ਅੱਖਾਂ ਤੇ ਆ ਕੇ ਰੁਕ ਜਾਂਦੇ

Sh.S.C.Aggarwal (President of Chandigarh Senior Citizens Association)

Hindi version 2405

English version 3433

 2122 1212 22

ਕਾਫਿਆ ਹਿ

ਰਦੀਫ਼ ਨਹੀਂ ਪਾਉਂਦੇ

ਬਿਨ ਤੇਰੇ ਹੁਣ ਤਾਂ ਰਹਿ ਨਹੀਂ ਪਾਉਂਦੇ।

ਗੱਲ ਕਿਸੇ ਨੂੰ ਇਹ ਕਹਿ ਨਹੀਂ ਪਾਉਂਦੇ।

ਹੰਜੂ ਅੱਖਾਂ ਤੇ ਆ ਕੇ ਰੁਕ ਜਾਂਦੇ।

ਇਹ ਤਾਂ ਬਾਹਰ ਨੂੰ ਵਹਿ ਨਹੀਂ ਪਾਉਂਦੇ।

ਸਿਰਜੇ ਸੁਪਨੇ ਜੋ ਸੋਚ ਕੇ ਹੁੰਦੇ।

ਸੁਪਨੇ ਇਦਾਂ ਦੇ ਢਹਿ ਨਹੀਂ ਪਾਉਂਦੇ।

ਪਿਆਰ ਨੂੰ ਹਾਂ ਤੜਫਦੇ ਹਰ ਵੇਲੇ।

ਇਹ ਜੁਦਾਈ ਤਾਂ ਸਹਿ ਨਹੀਂ ਪਾਉਂਦੇ।

ਖੇਡ ਖੇਡਣ ਉਹ ਜਿਹੜੀ ਵੀ ਮਰਜ਼ੀ।

ਦੇ ਕਦੇ ਸਾਨੂੰ ਸ਼ਹਿ ਨਹੀਂ ਪਾਉਂਦੇ।

ਲੋੜ ਜਿਸ ਪਿਆਰ ਦੀ ਸੀ, ਸੀ ਸਾਨੂੰ

"ਗੀਤ" ਤੋਂ ਪਿਆਰ ਓਹਿ ਨਹੀਂ ਪਾਉਂਦੇ।

4.53pm 27 March 2026

No comments: