Hindi version 2408
ਉਹ ਤਾਂ ਤਪ ਗਿਆ ਏ, ਪੱਕ ਗਿਆ ਹੈ।
ਕੱਲ੍ਹ ਤੱਕ ਜੋ ਬੱਚਾ ਮਾਸੂਮ ਸੀ,
ਅੱਜ ਸਭ ਕੁਝ ਓ ਸਮਝ ਗਿਆ ਹੈ।
ਪੁਰਾਣੇ ਵਰਗਾ ਕੁਝ ਨਹੀਂ ਹੁੰਦਾ,
ਇਹ ਤਾਂ ਸਾਰਾ ਵੇਲੇ ਦਾ ਚੱਕਰ ਹੈ।
ਸ਼ਾਇਦ ਵੇਲਾ ਹੀ ਪੁਰਾਣਾ ਹੋ ਜਾਂਦਾ,
ਚੀਜ਼ ਪੁਰਾਣੀ, ਸਮਝ ਪੁਰਾਣੀ ਪੱਕ ਜਾਂਦੀ ਹੈ।
ਫਿਰ ਨਵੇਂ ਖਿਆਲਾਂ ਨਾਲ ਆ ਕੇ,
ਸਾਮ੍ਹਣੇ ਨਵਾਂ ਰੰਗ ਵਿਖਾਂਦੀ ਹੈ।
ਪੁਰਾਣਾ ਕੁਝ ਵੀ ਨਹੀਂ ਹੁੰਦਾ,
ਉਹ ਤਾਂ ਤਪ ਕੇ ਪੱਕ ਜਾਂਦਾ ਹੈ।
ਨਵਾਂ ਪੁਰਾਣਾ ਸਿਰਫ਼ ਅਹਿਸਾਸ ਹੈ,
ਸਮਝੋ ਤਾਂ ਪੁਰਾਣਾ ਹੀ ਖਾਸ ਹੈ।
ਨਵੇਂ ਦਾ ਕੀ ਭਰੋਸਾ ਕਿੰਨਾ ਚੱਲੇ,
ਪੁਰਾਣੇ ’ਤੇ ਬਣ ਜਾਂਦਾ ਵਿਸ਼ਵਾਸ ਹੈ।
ਇਸ ਕਰਕੇ ਪੁਰਾਣਾ ਕੁਝ ਨਹੀਂ ਹੁੰਦਾ,
ਉਹ ਤਾਂ ਤਪ ਕੇ ਪੱਕ ਜਾਂਦਾ ਹੈ।
ਫਿਰ ਚਾਹੇ ਕੋਈ ਰਿਸ਼ਤਾ ਹੀ ਕਿਉਂ ਨਾ ਹੋਵੇ,
ਵੇਲੇ ਨਾਲ ਆਪਣਾ ਰੂਪ ਵਿਖਾਂਦਾ ਹੈ।
ਵੇਲਾ ਲਗਦਾ ਹਰ ਰਿਸ਼ਤਾ ਨਿਖਾਰਨ ਲਈ,
ਪੁਰਾਣਾ ਅਸਲ ਰੂਪ ਵਿਖਾਂਦਾ ਹੈ।
ਪੁਰਾਣਾ ਕੁਝ ਵੀ ਨਹੀਂ ਹੁੰਦਾ,
ਉਹ ਤਾਂ ਤਪ ਕੇ ਪੱਕ ਜਾਂਦਾ ਹੈ।
3.46pm 30 March 2026

No comments:
Post a Comment