ਕਿਉਂ ਅੱਜ ਤੂੰ ਜ਼ਿੱਦ 'ਤੇ ਅੜੀ ਏਂ,
ਛੱਡ ਦੇ ਜ਼ਿੱਦ ਤੂੰ ਆਪਣੀ,
ਨਾ ਸੋਚ ਜ਼ਿੱਦ ਕਿਸਦੀ ਵੱਡੀ ਏ।
ਇੱਕ ਦੂਜੇ ਉੱਤੇ,
ਤੋਹਮਤਾਂ ਲਾਉਣ ਨਾਲ ਕੀ ਹੋਣਾ ਏ,
ਰੋਕ ਦੇ, ਜੋ ਤੋਹਮਤਾਂ ਦੀ ਝੜੀ ਏ।
ਲੰਘ ਜਾਵੇਗਾ ਵਕਤ ਜ਼ਿੱਦ ਕਰਦਿਆਂ,
ਹੋਰ ਵੀ ਉਲਝਣਾਂ ਖੜ੍ਹੀਆਂ ਨੇ,
ਜਦਕਿ ਪਿਆਰ ਦੀ ਉਮਰ ਘੜੀ ਦੋ ਘੜੀ ਏ।
ਅੜੀ ਰਹੇਂਗੀ ਜੇ ਜ਼ਿੱਦ ਲੈ ਕੇ,
ਕਿਵੇਂ ਅੱਗੇ ਲੰਘ ਪਾਵੇਂਗੀ,
ਜੋ ਜ਼ਿੰਦਗੀ ਦੀ ਨਦੀ ਖੜ੍ਹੀ ਏ।
ਭੁੱਲ ਜਾ ਆਪਣੀ ਜ਼ਿੱਦ ਨੂੰ,
ਸਾਹਮਣੇ ਵੇਖ ਆਪਣੀ ਮੰਜ਼ਿਲ ਨੂੰ,
ਕਿਉਂ ਤੈਨੂੰ ਹੁਣ ਦੁਨੀਆ ਦੀ ਪਈ ਏ।
3.40pm 12 Nov 2026

No comments:
Post a Comment