Followers

Saturday, 7 June 2025

K4 3134 (part 1)'Geet' still remembers (English poetry)


Hindi version 2772 (part1)

Punjabi version 3133

I still remember when you came so near,
Your head on my shoulder, soft and dear.

Every word I said, you would agree,
Then tease me back so playfully.

Our love once bloomed, so bright, so high,
I recall the gossip, the jealous eye.

We played as kids in that old lane,
That house still echoes in my brain.

Some were stones, some soft like glass,
Your secret treasures still come to pass.

You'd sulk at things so small, so light,
And then annoy me with pure delight.

We'd meet on the roof, in silent grace,
"Geet" still remembers that lovely place.

7.38pm 7 June 2025

Friday, 6 June 2025

3133 ਪੰਜਾਬੀ ਗਜ਼ਲ (part 1): ਯਾਦ ਹੈ


Hindi version 2772 (part 1)
English version 3134
 2122 2122 212

ਕਾਫ਼ੀਆ: ਆ  

ਰਦੀਫ਼: ਯਾਦ ਹੈ


ਤੇਰਾ ਮੇਰੇ ਕੋਲ ਆਉਣਾ ਯਾਦ ਹੈ।

ਤੇਰਾ ਸਿਰ ਤੇ ਮੇਰਾ ਸ਼ਾਨਾ ਯਾਦ ਹੈ।


ਗੱਲ ਜੋ ਵੀ ਮੈਂ ਕਹਾਂ ਮੰਨਣਾ ਤੇਰਾ,

ਫੇਰ ਨਖਰੇ ਵੀ ਦਿਖਾਉਣਾ ਯਾਦ ਹੈ।


ਪਿਆਰ ਸਾਡਾ ਚੜਿਆ ਜਦ ਪਰਵਾਨ ਸੀ,

ਲੋਕਾਂ ਦਾ ਗੱਲਾਂ ਬਣਾਉਣਾ ਯਾਦ ਹੈ।


ਜਿੱਥੇ ਬਚਪਨ ਸੀ ਬਿਤਾਇਆ ਖੇਡ ਕੇ,

ਅੱਜ ਵੀ ਉਹ ਘਰ ਪੁਰਾਣਾ ਯਾਦ ਹੈ।


ਕੁਝ ਨਰਮ‌ ਪੱਥਰ, ਰੰਗੀਲੇ ਕੰਚ ਕੁਝ,  

ਅੱਜ ਵੀ ਤੇਰਾ ਖ਼ਜ਼ਾਨਾ ਯਾਦ ਹੈ।


ਛੋਟੀ ਜਿਹੀ ਗੱਲ ਤੇ ਉਹ ਰੁੱਸਣਾ।

ਤੇ ਤੇਰਾ ਮੈਨੂੰ ਚਿੜ੍ਹਾਉਣਾ ਯਾਦ ਹੈ।


ਮਿਲਦੇ ਸਾਂ ਛੱਤ ਤੇ ਅਸੀਂ ਜਿਹੜੀ ਜਗਹ।

"ਗੀਤ" ਤੇਰਾ ਓਹ ਠਿਕਾਣਾ ਯਾਦ ਹੈ।

5.44pm 6 June 2025

2122 2122 212

 ਇਸ ਬਹਰ ਤੇ ਕੁਝ ਫਿਲਮੀ ਗੀਤ 

ਆਪਕੇ ਪਹਿਲੂ ਮੈਂ ਆਕਰ ਰੋ ਦੀਏ 

ਦਿਲ ਕੇ ਅਰਮਾ ਆਸੂਔਂ ਮੇਂ ਬਹਿ ਗਏ

ਤੁਮ ਨ ਜਾਨੇ ਕਿਸ ਜਹਾਂ ਮੇਂ ਖੋ ਗਏ

 

Thursday, 5 June 2025

K5 3132 ਮਾਂ ਦਾ ਪਿਆਰ (ਪੰਜਾਬੀ ਕਵਿਤਾ) Punjabi



Hindi version 2189

English version 3145

ਪਿਆਰ ਵੰਡੇ ਸਭਨਾ ਨੂੰ ਚਾਹੇ ਓਹ ਜਿੰਨਾ।

ਕਿਸਮਤ 'ਚ ਜੋ ਲਿਖਿਆ, ਉਹੀ ਮਿਲਣਾ। 

ਮਾਂ ਕਰਦੀ ਰਹਿੰਦੀ ਸੇਵਾ ਸਭ ਦੀ ਹਰ ਰੋਜ਼,

ਆਰਾਮ ਕਰੇ ਉਹ ਵੀ, ਰਹਿੰਦਾ ਉਸਦਾ ਸੁਪਨਾ। 


ਸਵੇਰੇ ਸਵੇਰੇ ਉਠ ਜਾਂਦੀ ਜਲਦੀ,

ਸਾਰੇ ਘਰ ਦੇ ਕੰਮ ਹੈ ਕਰਦੀ। 

ਆਪਣੇ ਲਈ ਨਹੀਂ ਕੋਈ ਸਮਾਂ ਉਸ ਕੋਲ,

ਕੋਈ ਵਕਤ ਨਹੀਂ ਜਿਸਨੂੰ ਕਹਿ ਉਹ ਆਪਣਾ । 


ਸਭ ਸੋਚਦੇ ਘਰ ਵਿੱਚ ਹੀ ਤਾਂ ਰਹਿੰਦੀ,

ਕਿੰਨਾ ਆਰਾਮ ਹੈ, ਕਿੰਨੇ ਮਜ਼ੇ ਵਿੱਚ ਰਹਿੰਦੀ। 

ਪਰ ਕਦੇ ਨਾ ਕੋਈ ਛੁੱਟੀ ਉਸਨੂੰ ਮਿਲਦੀ,

ਕੰਮ ਉਸ ਨੂੰ ਸਭ ਦਾ ਹੀ ਪੈਂਦਾ ਕਰਨਾ । 


ਜਦੋਂ ਕੁਝ ਵੀ ਕੀਤਾ ਉਹਦਾ ਚੰਗਾ ਨਾ ਲੱਗਦਾ,

ਗੱਲਾਂ ਆਪਣੀਆਂ ਸੁਣਾ ਕੇ ਚਲਾ ਜਾਂਦਾ। 

ਕੋਈ ਕੀ ਜਾਣੇ ਉਸਦੇ ਮਨ ਦੀ ਪੀੜਾ,

ਜਿਸਨੇ ਲੁਟਾ ਦਿੱਤਾ ਸਭ ਕੁਝ ਆਪਣਾ। 



ਕੋਈ ਨਹੀਂ ਜਾਣ ਸਕਦਾ ਉਸਦੀ ਮਿਹਨਤ,

ਕਿਹੜੇ ਹੱਥਾਂ ਨਾਲ ਰੱਬ ਨੇ ਲਿਖੀ ਉਸਦੀ ਕਿਸਮਤ। 

ਮਨ ਮਸੋਸ ਕੇ ਰਹਿ ਜਾਂਦੀ ਜਦੋਂ ਸੋਚਦੀ,

ਕੀ ਕੁਝ ਨਹੀਂ ਇਨ੍ਹਾਂ ਸਭ ਲਈ ਕੀਤਾ। 


ਪਤਾ ਨਹੀਂ ਕਦੋਂ ਮਿਲੇ ਉਸਨੂੰ ਆਪਣੇ ਕਰਮਾਂ ਦਾ ਫਲ,

ਅਤੇ ਪੂਰਾ ਹੋਵੇ ਜੋ ਵੇਖਿਆ ਉਸ ਸੁਪਨਾ,

ਅਜੇ ਤੱਕ ਤਾਂ ਕੁਝ ਵੀ ਨਹੀਂ ਜੀਵਨ ਵਿੱਚ, 

ਜਿਸਨੂੰ ਕਹਿ ਸਕੇ ਉਹ ਆਪਣਾ। 

6.35pm

5 June 2025

Wednesday, 4 June 2025

K5 3131 ਮਾਂ (ਪੰਜਾਬੀ ਕਵਿਤਾ)Punjabi Kavita

 


Hindi version 1983

English version 3144

ਮਾਂ, ਤੈਨੂੰ ਮੇਰੀ ਹਰ ਲੋੜ ਦਾ ਹੁੰਦਾ ਅਹਿਸਾਸ,

ਜਦ ਵੀ ਮੈਂ ਚਾਹਵਾਂ, ਤੂੰ ਹੁੰਦੀ ਮੇਰੇ ਪਾਸ। 


ਤੇਰੇ ਹੁੰਦੇ ਮੈਨੂੰ ਕਿਵੇਂ ਕੋਈ ਚਿੰਤਾ ਹੋ ਸਕਦੀ ਏ ,

ਮੈਂ ਪਰੇਸ਼ਾਨ ਤਾਂ ਤੂੰ ਕਿਵੇਂ ਸੁਖ ਦੀ ਨੀਂਦ ਸੋ ਸਕਦੀ ਏ। 


ਤੇਰੀ ਮੌਜੂਦਗੀ ਨਾਲ ਮੇਰੀ ਹਰ ਮੁਸ਼ਕਲ ਦਾ ਹੱਲ,

ਤੇਰੇ ਹੁੰਦੇ ਮੈਂ ਕਿਵੇਂ ਹੋਵਾਂ ਪਰੇਸ਼ਾਨ ਇੱਕ ਵੀ ਪਲ।


ਜੀਵਨ ਦੇਵੇ ਚਾਹੇ ਕਿੰਨੇ ਵੀ ਝਟਕੇ ਪਰ ਤੇਰੀ ਮੌਜੂਦਗੀ ਨਾਲ,

ਕੱਟ ਜਾਵਣ ਆਸਾਨੀ ਨਾਲ ਸਾਰੇ ਹੀ ਰਸਤੇ।  

11.56pm 4 June 2025

Tuesday, 3 June 2025

K5 3130 ਆਖਰ ਕਿਹੜਾ ਘਰ ਆਪਣਾ ਉਸਦਾ (ਪੰਜਾਬੀ ਕਵਿਤਾ)


 Hindi version 1964
English version 3140

ਮਾਂ ਦੇ ਕੋਲ ਹੋ ਕੇ ਉਸ ਦਾ ਖ਼ਿਆਲ ਨ ਕਰਦੀ,
ਉਹੀ ਦੂਰ ਹੋ ਕੇ ਉਸ ਨੂੰ ਰਾਤ ਦਿਨ ਯਾਦ ਕਰਦੀ।


ਕੁਝ ਵੀ ਆਖਣ ਤੇ ਉਲਟ ਜਵਾਬ ਭਰਦੀ,
ਉਹੀ ਦੂਰ ਹੋ ਕੇ ਹੁਣ ਚੁੱਪ ਹੀ ਰਿਹਾ ਕਰਦੀ। 


ਜੋ ਬਚਪਨ 'ਚ ਖੇਡਾਂ, ਕੁਦਾਂ, ਮੌਜਾਂ ਦਿਨ ਰਾਤ ਕਰਦੀ,
ਉਹੀ ਦੂਰ ਸਹੁਰੇ ਜਾ ਕੇ ਸਿਰਫ਼ ਕੰਮ ਕਰਦੀ।


ਕਿੰਨਾ ਬਦਲ ਗਿਆ ਰੂਪ ਉਸ ਮਾਸੂਮ ਕੁੜੀ ਦਾ,
ਉਹੀ ਦੂਰ ਹੋ ਕੇ ਹੁਣ ਨਿਖਰਦੀ ਤੇ ਸੰਵਰਦੀ।


ਆਖਰ ਕਿਹੜਾ ਘਰ ਆਪਣਾ ਉਸਦਾ ਕਹੀ ਨ ਪਾਈ,
ਜਿੱਥੇ ਮੌਜਾਂ ਕੀਤੀਆਂ ਜਾਂ ਜਿੱਥੇ ਦਿਨ ਰਾਤ ਕੰਮ ਕਰਦੀ।

6.20pm 3 june 2025



Monday, 2 June 2025

K5 3129 ਛੋਟੇ ਬੱਚੇ, ਨੰਨ੍ਹੇ ਬੱਚੇ (Children poem) ਪੰਜਾਬੀ ਕਵਿਤਾ


Hindi version 926
English version 3137

ਛੋਟੇ ਬੱਚੇ, ਨੰਨ੍ਹੇ ਬੱਚੇ,
ਸਭ ਦੇ ਰਾਜ ਦੂਲਾਰੇ ਬੱਚੇ।


ਕਿੰਨੀ ਮਾਸੂਮ ਹੰਸੀ ਇਨ੍ਹਾਂ ਦੀ,
ਕਿੰਨੀ ਮਿੱਠੀ ਕਲਕਾਰੀ।
ਸਭ ਦੀ ਅੱਖਾਂ ਦੇ ਤਾਰੇ ਬੱਚੇ,
ਛੋਟੇ ਬੱਚੇ, ਨੰਨ੍ਹੇ ਬੱਚੇ,
ਸਭ ਦੇ ਰਾਜ ਦੂਲਾਰੇ ਬੱਚੇ।

ਕੱਲ੍ਹ ਦੀ ਆਸ ਹਨ ਇਹ ਬੱਚੇ,
ਮਾਂ-ਬਾਪ ਦਾ ਚਾਨਣ ਬੱਚੇ,
ਕੱਲ੍ਹ ਦੇ ਨੇ ਸਹਾਰੇ ਬੱਚੇ।
ਛੋਟੇ ਬੱਚੇ, ਨੰਨ੍ਹੇ ਬੱਚੇ,
ਸਭ ਦੇ ਰਾਜ ਦੂਲਾਰੇ ਬੱਚੇ।

ਇਨ੍ਹਾਂ ਦੀ ਮਾਸੂਮਿਅਤ ਨਾ ਮਿਟੇ,
ਭਵਿੱਖ ਇਨ੍ਹਾਂ ਦਾ ਨਾ ਵਿਗੜੇ।
ਦੇਸ਼ ਦੇ ਰਖਵਾਲੇ ਬੱਚੇ,
ਛੋਟੇ ਬੱਚੇ, ਨੰਨ੍ਹੇ ਬੱਚੇ,
ਸਭ ਦੇ ਰਾਜ ਦੂਲਾਰੇ ਬੱਚੇ।

6.42pm 2 June 2025

Sunday, 1 June 2025

K4 3128 'Geet,' don’t fear (English poetry)


Hindi version 3126

Punjabi version 3127

 So much darkness is spread all around,

Tell me, how can the light be found?


Man has turned against his kind,

Hate and shadows everywhere bound.


Tomorrow’s sun will surely rise,

But today, dark clouds surround.


When bright light fills every place,

We’ll learn from the night so profound.


Time is fickle, never the same,

Suddenly darkness can come unbound.


Everyone’s role matters too,

Like day and night that go around.


Even this dark brings peace at times,

It holds some meaning, deep and sound.


"Geet," don’t fear the darkest skies,

Light and dark go round and round.

4.20pm 1 June 2025