Followers

Friday, 6 June 2025

3133 ਪੰਜਾਬੀ ਗਜ਼ਲ (part 1): ਯਾਦ ਹੈ


Hindi version 2772 (part 1)
English version 3134
 2122 2122 212

ਕਾਫ਼ੀਆ: ਆ  

ਰਦੀਫ਼: ਯਾਦ ਹੈ


ਤੇਰਾ ਮੇਰੇ ਕੋਲ ਆਉਣਾ ਯਾਦ ਹੈ।

ਤੇਰਾ ਸਿਰ ਤੇ ਮੇਰਾ ਸ਼ਾਨਾ ਯਾਦ ਹੈ।


ਗੱਲ ਜੋ ਵੀ ਮੈਂ ਕਹਾਂ ਮੰਨਣਾ ਤੇਰਾ,

ਫੇਰ ਨਖਰੇ ਵੀ ਦਿਖਾਉਣਾ ਯਾਦ ਹੈ।


ਪਿਆਰ ਸਾਡਾ ਚੜਿਆ ਜਦ ਪਰਵਾਨ ਸੀ,

ਲੋਕਾਂ ਦਾ ਗੱਲਾਂ ਬਣਾਉਣਾ ਯਾਦ ਹੈ।


ਜਿੱਥੇ ਬਚਪਨ ਸੀ ਬਿਤਾਇਆ ਖੇਡ ਕੇ,

ਅੱਜ ਵੀ ਉਹ ਘਰ ਪੁਰਾਣਾ ਯਾਦ ਹੈ।


ਕੁਝ ਨਰਮ‌ ਪੱਥਰ, ਰੰਗੀਲੇ ਕੰਚ ਕੁਝ,  

ਅੱਜ ਵੀ ਤੇਰਾ ਖ਼ਜ਼ਾਨਾ ਯਾਦ ਹੈ।


ਛੋਟੀ ਜਿਹੀ ਗੱਲ ਤੇ ਉਹ ਰੁੱਸਣਾ।

ਤੇ ਤੇਰਾ ਮੈਨੂੰ ਚਿੜ੍ਹਾਉਣਾ ਯਾਦ ਹੈ।


ਮਿਲਦੇ ਸਾਂ ਛੱਤ ਤੇ ਅਸੀਂ ਜਿਹੜੀ ਜਗਹ।

"ਗੀਤ" ਤੇਰਾ ਓਹ ਠਿਕਾਣਾ ਯਾਦ ਹੈ।

5.44pm 6 June 2025

2122 2122 212

 ਇਸ ਬਹਰ ਤੇ ਕੁਝ ਫਿਲਮੀ ਗੀਤ 

ਆਪਕੇ ਪਹਿਲੂ ਮੈਂ ਆਕਰ ਰੋ ਦੀਏ 

ਦਿਲ ਕੇ ਅਰਮਾ ਆਸੂਔਂ ਮੇਂ ਬਹਿ ਗਏ

ਤੁਮ ਨ ਜਾਨੇ ਕਿਸ ਜਹਾਂ ਮੇਂ ਖੋ ਗਏ

 

2 comments:

Anonymous said...

Liked

Anonymous said...

Very nice ji 👌