Hindi version 2773 (part2)
English version 3135
ਕਾਫ਼ੀਆ ਆਣਾ
ਰਦੀਫ ਯਾਦ ਹੈ
ਪਿਆਰ ਵਿੱਚ ਉਹ ਗੁਣਗੁਣਾਓਣਾ ਯਾਦ ਹੈ।
ਪਿਆਰ ਗੀਤਾਂ ਵਿੱਚ ਦਿਖਾਓਣਾ ਯਾਦ ਹੈ।
ਉਹ ਸਮਾਂ ਹੋਵਾਂ ਪਰੇਸ਼ਾਨ ਮੈਂ ਕਦੇ
ਨਾਲ ਤੇਰੇ ਹੀ ਬਿਤਾਓਣਾ ਯਾਦ ਹੈ।
ਹਾਰ ਜਾਂਦਾ ਜਦ ਕਦੇ ਬਾਜੀ ਕੋਈ।
ਕੋਲ ਮੈਨੂੰ ਉਹ ਬਿਠਾਉਣਾ ਯਾਦ ਹੈ।
ਜਦ ਚਲੇ ਜਾਂਦੇ ਸੀ ਸਾਰੇ ਘਰ ਤੋਂ ਫਿਰ।
ਰਾਤ ਗੱਲਾਂ ਕਰ ਲੰਘਾਓਣਾ ਯਾਦ ਹੈ।
ਲੋਕ ਸੜਦੇ ਸੀ ਜਿਨ੍ਹਾਂ ਨੂੰ ਵੇਖ ਕੇ,
ਨਾਲ ਉਹਦੇ ਜਾ ਸੜਾਉਣਾ ਯਾਦ ਹੈ।
ਨਿੱਕੀ ਜੇਹੀ ਗੱਲ 'ਤੇ ਰੁੱਸਣਾ ਤੇਰਾ,
ਫੇਰ ਹੱਸ ਹੱਸ ਕੇ ਚਿੜ੍ਹਾਓਣਾ ਯਾਦ ਹੈ।
"ਗੀਤ" ਦਾ ਮੈਨੂੰ ਚਿੜਾਉਣਾ ਪਿਆਰ ਨਾਲ,
ਆਪਣੇ ਫਿਰ ਗੱਲ੍ਹ ਨੂੰ ਲਾਉਣਾ ਯਾਦ ਹੈ।
5.34pm 9 June 2025

No comments:
Post a Comment