Followers

Thursday, 5 June 2025

K5 3132 ਮਾਂ ਦਾ ਪਿਆਰ (ਪੰਜਾਬੀ ਕਵਿਤਾ) Punjabi



Hindi version 2189

English version 3145

ਪਿਆਰ ਵੰਡੇ ਸਭਨਾ ਨੂੰ ਚਾਹੇ ਓਹ ਜਿੰਨਾ।

ਕਿਸਮਤ 'ਚ ਜੋ ਲਿਖਿਆ, ਉਹੀ ਮਿਲਣਾ। 

ਮਾਂ ਕਰਦੀ ਰਹਿੰਦੀ ਸੇਵਾ ਸਭ ਦੀ ਹਰ ਰੋਜ਼,

ਆਰਾਮ ਕਰੇ ਉਹ ਵੀ, ਰਹਿੰਦਾ ਉਸਦਾ ਸੁਪਨਾ। 


ਸਵੇਰੇ ਸਵੇਰੇ ਉਠ ਜਾਂਦੀ ਜਲਦੀ,

ਸਾਰੇ ਘਰ ਦੇ ਕੰਮ ਹੈ ਕਰਦੀ। 

ਆਪਣੇ ਲਈ ਨਹੀਂ ਕੋਈ ਸਮਾਂ ਉਸ ਕੋਲ,

ਕੋਈ ਵਕਤ ਨਹੀਂ ਜਿਸਨੂੰ ਕਹਿ ਉਹ ਆਪਣਾ । 


ਸਭ ਸੋਚਦੇ ਘਰ ਵਿੱਚ ਹੀ ਤਾਂ ਰਹਿੰਦੀ,

ਕਿੰਨਾ ਆਰਾਮ ਹੈ, ਕਿੰਨੇ ਮਜ਼ੇ ਵਿੱਚ ਰਹਿੰਦੀ। 

ਪਰ ਕਦੇ ਨਾ ਕੋਈ ਛੁੱਟੀ ਉਸਨੂੰ ਮਿਲਦੀ,

ਕੰਮ ਉਸ ਨੂੰ ਸਭ ਦਾ ਹੀ ਪੈਂਦਾ ਕਰਨਾ । 


ਜਦੋਂ ਕੁਝ ਵੀ ਕੀਤਾ ਉਹਦਾ ਚੰਗਾ ਨਾ ਲੱਗਦਾ,

ਗੱਲਾਂ ਆਪਣੀਆਂ ਸੁਣਾ ਕੇ ਚਲਾ ਜਾਂਦਾ। 

ਕੋਈ ਕੀ ਜਾਣੇ ਉਸਦੇ ਮਨ ਦੀ ਪੀੜਾ,

ਜਿਸਨੇ ਲੁਟਾ ਦਿੱਤਾ ਸਭ ਕੁਝ ਆਪਣਾ। 



ਕੋਈ ਨਹੀਂ ਜਾਣ ਸਕਦਾ ਉਸਦੀ ਮਿਹਨਤ,

ਕਿਹੜੇ ਹੱਥਾਂ ਨਾਲ ਰੱਬ ਨੇ ਲਿਖੀ ਉਸਦੀ ਕਿਸਮਤ। 

ਮਨ ਮਸੋਸ ਕੇ ਰਹਿ ਜਾਂਦੀ ਜਦੋਂ ਸੋਚਦੀ,

ਕੀ ਕੁਝ ਨਹੀਂ ਇਨ੍ਹਾਂ ਸਭ ਲਈ ਕੀਤਾ। 


ਪਤਾ ਨਹੀਂ ਕਦੋਂ ਮਿਲੇ ਉਸਨੂੰ ਆਪਣੇ ਕਰਮਾਂ ਦਾ ਫਲ,

ਅਤੇ ਪੂਰਾ ਹੋਵੇ ਜੋ ਵੇਖਿਆ ਉਸ ਸੁਪਨਾ,

ਅਜੇ ਤੱਕ ਤਾਂ ਕੁਝ ਵੀ ਨਹੀਂ ਜੀਵਨ ਵਿੱਚ, 

ਜਿਸਨੂੰ ਕਹਿ ਸਕੇ ਉਹ ਆਪਣਾ। 

6.35pm

5 June 2025

No comments: