Followers

Saturday, 28 June 2025

3155 ਗਜ਼ਲ ਆਰਾਮ ਦਵੋ ਮੈਨੂੰ

 


English version 3156

Hindi version 3154

221 1222 221 1222

ਕਾਫ਼ੀਆ ਆਮ

ਰਦੀਫ ਦ਼਼ਵੋ ਮੈਨੂੰ

ਕੀ ਖੂਬ ਨੇ ਅੱਖਾਂ ਇਹ, ਇਕ ਜਾਮ ਦਵੋ ਮੈਨੂੰ।

ਉਮੀਦ 'ਚ ਬੈਠਾ ਹਾਂ, ਪੈਗਾਮ ਦਵੋ ਮੈਨੂੰ।


ਅੱਖਾਂ ਜਦੋਂ ਦੀ ਮਿਲੀਆਂ, ਬੇਚੈਨੀ ਵਧੀ ਜਾਂਦੀ।

ਕੁਝ ਪਲ ਹੀ ਸਹੀ ਹੁਣ ਤਾਂ, ਆਰਾਮ ਦਵੋ ਮੈਨੂੰ।


ਜੀਵਨ ਮੇਰਾ ਹੋਇਆ ਹੁਣ, ਤੇਰੇ ਹੀ ਏ ਨਾਂ  ਸਾਰਾ।

ਜਿਸ ਨਾਲ ਰਹੇ ਲੱਗਾ, ਉਹ ਨਾਮ ਦਵੋ ਮੈਨੂੰ।


ਤੜਪਾਵੋਗੇ ਕਿੰਨਾ ਹੁਣ, ਮਾਸੂਮ ਜਿਹੇ ਦਿਲ ਨੂੰ।

ਮਿਲ ਜਾਵੇ ਸਕੂਂ ਇਕ ਪਲ, ਉਹ ਸ਼ਾਮ ਦਵੋ ਮੈਨੂੰ।


ਜਦ ਨਾਲ ਚਲਣ ਦੋਵੇਂ, ਮਹਕੇ ਏ ਫ਼ਿਜ਼ਾ ਸਾਰੀ।

ਖੁਸ਼ਬੂ ਤੇਰੀ ਵਾਲਾ ਇੱਕ, ਗੁਲਫ਼ਾਮ ਦਵੋ ਮੈਨੂੰ।


ਉਂਗਲੀ ਨਾ ਉਠੇ ਤੇਤੇ, ਤੇ ਪਾਕ ਰਹੇ ਦਾਮਨ।

ਕੋਈ ਨਾ ਤੇਰੇ ਲਾਏ, ਇਲਜ਼ਾਮ ਦਵੋ ਮੈਨੂੰ।


ਕਦ ਤੱਕ ਮੈਂ ਰਹਾਂ ਤਨਹਾ, ਬਾਹਾਂ 'ਚ ਮੇਰੀ ਆਵੋ।

ਏ ਇਸ਼ਕ਼ ਮੇਰਾ ਤੜਪੇ, ਅੰਜਾਮ ਦਵੋ ਮੈਨੂੰ।


ਮਿਲ ਜਾਵੇ, ਮੋਹੱਬਤ ਜੋ, ਇੱਕ ਵਾਰੀ ਮੈਨੂੰ ਤੇਰੀ ।

ਫਿਰ ਜ਼ਿੰਦਗੀ ਚਾਹੇ ਇਹ, ਗੁਮਨਾਮ ਦਵੋ ਮੈਨੂੰ।


ਇਸ ਤੋਂ ਕਿ ਕਦੇ ਪਹਿਲਾਂ, ਇੰਤਹਾ ਹੀ ਨਾ ਹੋ ਜਾਵੇ

ਕੁਝ 'ਗੀਤ' ਮੋਹੱਬਤ ਦਾ, ਇਨਾਮ ਦਵੋ ਮੈਨੂੰ।

3.40pm 8 June 2025

No comments: