Followers

Thursday, 26 June 2025

K5 3153 ਚਾਹਵਾਂ ਤੈਥੋਂ ਅਲੱਗ ਹੋਣਾ (ਪੰਜਾਬੀ ਕਵਿਤਾ)


Hindi version 2582
English version 3152

ਕਈ ਵਾਰ ਚਾਹਿਆ ਕਿ ਨਾ ਚਾਹਵਾਂ ਤੈਥੋਂ ਅਲੱਗ ਹੋਣਾ,

ਪਰ ਤੇਰੀ ਫ਼ਿਤਰਤ ਬਣੀ ਰਹੀ ਐਸੀ, ਹੋ ਗਿਆ ਜੋ ਨਹੀਂ ਸੀ ਹੋਣਾ।

ਤੂੰ ਕਿਉਂ ਮੇਰੇ ਨਾਲ ਬੇਰੁਖੀ ਵਰਤਦਾ ਰਿਹਾ।

ਕਿਉਂ ਤੋੜਦਾ ਰਿਹਾ ਵੇਖਿਆ ਸੀ ਜੋ ਸੁਪਨਾ ਸਲੋਣਾ।


ਨਾਲ ਤੇਰੇ ਰਹਿਣਾ ਚਾਹਿਆ ਪਰ ਤੇਰੀ ਕਿਸਮਤ ਸੀ ਮੈਨੂੰ ਖੋਣਾ।

ਜਿਹੜੇ ਵੀ ਹਾਲਾਤ ਬਣੇ, ਤੂੰ ਸੰਭਾਲ ਨਾ ਸਕਿਆ।

ਤੇਰੀ ਲਕੀਰਾਂ 'ਚ ਲਿਖਿਆ ਸੀ ਮੇਰੇ ਤੋਂ ਅਲੱਗ ਹੋਣਾ।


 ਜਦ ਤੈਨੂੰ ਮੈਨੂੰ ਸੰਭਾਲਣਾ ਹੀ ਨਾ ਆਇਆ, ਫੇਰ,

  ਉਹੀ ਮਿਲਣਾ ਸੀ ਜਿਹੜਾ ਸੀ ਬੀਜ ਬੋਣਾ।

ਹੁਣ ਥੱਕ ਗਿਆ ਹਾਂ ਸਾਥ ਤੇਰਾ ਦੇ ਕੇ ਮੈਂ,

ਚਾਹੁੰਦਾ ਹਾਂ ਤੇਰੇ ਤੋਂ ਹੁਣ ਆਜ਼ਾਦ ਹੋਣਾ।


ਤੇਰਾ ਪਿਆਰ ਹੁਣ ਤੈਨੂੰ ਵਾਪਸ ਕਰ ਰਿਹਾ ਹਾਂ।,

ਅਗਲੇ ਮੋੜ ਤੇ ਵੇਖੀਏ, ਮੇਰੇ ਨਾਲ ਹੁਣ ਹੋਰ ਕੀ ਹੈ ਹੋਣਾ।

9.08pm 26 June 2025

No comments: