Followers

Wednesday, 11 June 2025

3138 (part 3)ਪੰਜਾਬੀ ਗ਼ਜ਼ਲ: ਚੁੱਪ ਚਪੀਤੇ ਛੱਡ ਜਾਉਣਾ ਯਾਦ ਹੈ


 English version 3137
Hindi version 2774 (part 3,)

2122 2122 212 

ਕਾਫ਼ੀਆ: ਆਉਣਾ 

ਰਦੀਫ਼: ਯਾਦ ਹੈ


ਸਿਰਫ਼ ਦੌਲਤ ਹੁਣ ਕਮਾਉਣਾ ਯਾਦ ਹੈ।

ਵੱਡਾ ਖੁਦ ਨੂੰ ਤੇ ਦਿਖਾਉਣਾ ਯਾਦ ਹੈ।


ਛੱਡ ਕੇ ਇਕ ਵਾਰੀ ਚਲਾ ਜਦ ਤੂੰ ਗਿਆ,

ਫਿਰ ਕਿੱਥੇ ਮਿਲਣਾ ਮਿਲਾਉਣਾ ਯਾਦ ਹੈ।


ਹਾਰ ਚੰਗੀ ਲੱਗੀ ਨਾ ਤੈਨੂੰ ਮੇਰੀ,

ਹਾਰ ਖੁਦ ਮੈਨੂੰ ਜਿਤਾਉਣਾ ਯਾਦ ਹੈ?


ਆਖਰੀ ਦਿਨ ਸੀ ਜਦੋਂ ਆਪਾਂ ਮਿਲੇ,

ਜੋ ਕਿਹਾ ਉਹ ਮੰਨ ਜਾਉਣਾ ਯਾਦ ਹੈ।


ਪਿਆਰ ਦੀ ਪੀਂਘਾਂ ਚੜਾ ਕੇ ਨਾਲ ਇੰਝ।

ਚੁੱਪ ਚਪੀਤੇ ਛੱਡ ਜਾਉਣਾ ਯਾਦ ਹੈ।


ਹਾਰਦਾ ਮੈਨੂੰ ਨਾ ਸਕਿਆ ਵੇਖ ਜੋ,

ਓਹਦਾ ਅੱਖਾਂ ਤੋਂ ਗਿਰਾਉਣਾ ਯਾਦ ਹੈ।


ਭੁੱਲ ਜਾਣਾ ਚਾਹੁੰਦਾ ਉਸ ਗੱਲ ਨੂੰ,

'ਗੀਤ' ਨੂੰ ਤੇਰਾ ਚਿੜਾਉਣਾ ਯਾਦ ਹੈ।

4.43pm 11 Jun 2024

Aapke pahlu mein Aakar ro diye

Tum Na jaane kis Jahan mein Kho Gaye

No comments: