English version 3147
Hindi version 2388
ਕਈ ਵਾਰ ਥੱਕ ਜਾਂਦਾ ਹਾਂ ਰਾਹੀਂ ਤੁਰਦੇ ਤੁਰਦੇ,
ਆਹ ਭਰ ਕੇ ਰੁਕ ਜਾਂਦਾ ਹਾਂ ਸੋਚਾਂ ਵਿਚ ਉਲਝਦੇ।
ਸਾਰੇ ਦਿਨ ਦੀ ਕਰ ਲੈਂਦਾ ਹਾਂ ਇਕ ਪੱਲ ਵਿਚ ਹੀ ਸੋਚ,
ਕਿਵੇਂ ਲੰਘਿਆ ਦਿਨ ਸਾਰਾ ਕੰਮਾ ਨੂੰ ਕਰਦੇ ਕਰਦੇ।
ਕੁਝ ਕਾਮਯਾਬੀਆਂ ਮਿਲੀਆਂ, ਕੁਝ ਮਿਲੀਆਂ ਨਾਕਾਮੀਆਂ,
ਕਿਸ ਤਰ੍ਹਾਂ ਮਹਿਸੂਸ ਹੋਇਆ ਜਿੱਤ ਹਾਸਲ ਕਰਦੇ।
ਮੁਸ਼ਕਲਾਂ ਨਾਲ ਜਦ ਲੈਣੀ ਪਈ ਸੀ ਟੱਕਰ,
ਕਿੰਜ ਲੱਗਾ ਜਿੱਤ ਹਾਸਲ ਹੋਣ ਤੇ ਜਦ ਲੋਕ ਸਨਮਾਨ ਕਰਦੇ।
6.02pm 19 June 2025
No comments:
Post a Comment