Followers

Sunday, 15 June 2025

3142 ਪੰਜਾਬੀ ਗ਼ਜ਼ਲ ਬਾਤ ਲਿਖ


 English version 3143
Hindi version 3141

ਬਹਰ: 2122 2122 212

ਕਾਫ਼ੀਆ: ਆਤ 

 ਰਦੀਫ਼: ਲਿਖ


ਛਾ ਉਦਾਸੀ ਜਾਵੇ ਜੱਦ ਜਜ਼ਬਾਤ ਲਿਖ।

ਦਿਲ 'ਤੇ ਹੋਇਆ ਜਿਹੜਾ ਹੈ ਆਘਾਤ ਲਿਖ।


ਮਿੱਠੀਆਂ ਗੱਲਾਂ ਜੇ ਆਉਣ ਯਾਦ ਤਾਂ।

ਯਾਦ ਕਰ ਦਿਲ ਦੀ ਹਰ ਇਕ ਤੂੰ ਬਾਤ ਲਿਖ।

ਜਿਹੜੀਆਂ ਯਾਦਾਂ ਰਹਿ ਗਈਆਂ ਤੇਰੀਆਂ।

ਉਹਨਾਂ ਵਿੱਚੋਂ ਸਭ ਤੋਂ ਸੋਹਣੀ ਰਾਤ ਲਿਖ।


ਖੇਡ ਖੇਡੀ ਜੋ ਇਸ਼ਕ਼ ਤੇ ਜਾਨ ਦੀ।

 ਕਿੰਨ੍ਹੇ ਕੀਹਨੂੰ ਦਿੱਤੀ ਇਸ ਵਿੱਚ ਮਾਤ ਲਿਖ।



ਪਿਆਰ ਜੱਦ ਪਰਵਾਨ ਚੜ੍ਹਿਆ ਸਾਡਾ ਸੀ ।

ਲੋਕ ਬਣ ਬੈਠੇ ਓਦੋਂ ਜਿਨਨਾਤ ਲਿਖ।


ਸਾਡਾ ਰਿਸ਼ਤਾ ਬਣ ਕੇ ਟੁੱਟਿਆ ਸੀ ਜਦੋਂ।

ਲੋਕਾਂ ਕੀਤੀ ਕੀ ਉਦੋਂ ਖ਼ਿਦਮਾਤ ਲਿਖ।


ਪਿਆਰ ਵਾਲਿਆਂ ਦਾ ਧਰਮ ਕੋਈ ਨਹੀਂ।

ਕੌਮ ਨਾ ਕੋਈ, ਉਨ੍ਹਾਂ ਦੀ ਜਾਤ ਲਿਖ।


ਪਿਆਰ ਹੋ ਜਾਵੇ ਕਦੋਂ ਇਹ ਕੀ ਪਤਾ। 

 'ਗੀਤ' ਹੋਵੇ ਸ਼ਹਿਰ ਜਾਂ ਦੇਹਾਤ ਲਿਖ।

11.46pm 15 June 2025

1 comment:

Anonymous said...

Prof O P Verma - geet , Samaj nu badlan de vi kde bat likh .