Followers

Tuesday, 3 June 2025

K5 3130 ਆਖਰ ਕਿਹੜਾ ਘਰ ਆਪਣਾ ਉਸਦਾ (ਪੰਜਾਬੀ ਕਵਿਤਾ)


 Hindi version 1964
English version 3140

ਮਾਂ ਦੇ ਕੋਲ ਹੋ ਕੇ ਉਸ ਦਾ ਖ਼ਿਆਲ ਨ ਕਰਦੀ,
ਉਹੀ ਦੂਰ ਹੋ ਕੇ ਉਸ ਨੂੰ ਰਾਤ ਦਿਨ ਯਾਦ ਕਰਦੀ।


ਕੁਝ ਵੀ ਆਖਣ ਤੇ ਉਲਟ ਜਵਾਬ ਭਰਦੀ,
ਉਹੀ ਦੂਰ ਹੋ ਕੇ ਹੁਣ ਚੁੱਪ ਹੀ ਰਿਹਾ ਕਰਦੀ। 


ਜੋ ਬਚਪਨ 'ਚ ਖੇਡਾਂ, ਕੁਦਾਂ, ਮੌਜਾਂ ਦਿਨ ਰਾਤ ਕਰਦੀ,
ਉਹੀ ਦੂਰ ਸਹੁਰੇ ਜਾ ਕੇ ਸਿਰਫ਼ ਕੰਮ ਕਰਦੀ।


ਕਿੰਨਾ ਬਦਲ ਗਿਆ ਰੂਪ ਉਸ ਮਾਸੂਮ ਕੁੜੀ ਦਾ,
ਉਹੀ ਦੂਰ ਹੋ ਕੇ ਹੁਣ ਨਿਖਰਦੀ ਤੇ ਸੰਵਰਦੀ।


ਆਖਰ ਕਿਹੜਾ ਘਰ ਆਪਣਾ ਉਸਦਾ ਕਹੀ ਨ ਪਾਈ,
ਜਿੱਥੇ ਮੌਜਾਂ ਕੀਤੀਆਂ ਜਾਂ ਜਿੱਥੇ ਦਿਨ ਰਾਤ ਕੰਮ ਕਰਦੀ।

6.20pm 3 june 2025



No comments: