Followers

Sunday, 2 August 2026

K6 3552 ਕਿਉਂ ਉਹ ਰੁੱਸੇ ਰੁੱਸੇ ਰਹਿੰਦੇ ਨੇ (ਪੰਜਾਬੀ ਕਵਿਤਾ)


With Pradhuman Bhalla Famous poet from Haryana 

Hindi version 2551

English version 3551

ਕੀ ਹੋਈ ਹੈ ਗੱਲ ਐਸੀ,

ਕਿਉਂ ਉਹ ਰੁੱਸੇ ਰੁੱਸੇ ਰਹਿੰਦੇ ਨੇ।

ਕੁਝ ਵੀ ਪੁੱਛੀਏ ਉਹਨਾਂ ਕੋਲੋਂ,

ਮੂੰਹ ਪਾਸੇ ਨੂੰ ਘੁਮਾ ਲੈਂਦੇ ਨੇ।


ਉਖੜਿਆ ਉਖੜਿਆ ਮੂਡ ਰਹਿੰਦਾ,

ਜਦ ਵੀ ਉਹਨਾਂ ਨੂੰ ਪੁੱਛੀਏ ਕੁਝ।

ਅਸੀਂ ਜਦ ਵੀ ਕੋਈ ਗੱਲ ਕਰੀਏ,

ਜਵਾਬ ਉਹ ਦੇਣ ਕੁਝ ਹੋਰ ਹੀ ਕੁਝ।


ਜਾਣੇ ਕਿਵੇਂ ਦੇ ਹੋ ਗਏ ਨੇ,

ਆਪਣੇ ਆਪ ਵਿੱਚ ਖੋ ਗਏ ਨੇ।

ਕੋਈ ਜਾ ਕੇ ਉਹਨਾਂ ਨੂੰ ਪੁੱਛੇ,

ਐਸੇ ਉਹ ਕਿਉਂ ਹੋ ਗਏ ਨੇ।


ਇਲਾਜ ਕਰਾਂਗੇ ਅਸੀਂ ਉਹਨਾਂ ਦਾ,

ਦੂਰ ਕਰਾਂਗੇ ਭਾਰ ਮਨ ਦਾ।

ਇੱਕ ਵਾਰ ਉਹ ਦੁੱਖ ਦੱਸ ਦੇਣ,

ਦੂਰ ਕਰਾਂਗੇ ਦੁੱਖ ਸਭ ਉਹਨਾਂ ਦਾ।

2.58pm 2 August 2026

No comments: