Hindi version 2560
English version 3569
ਕੋਈ ਹਲਚਲ ਜੋ ਹੁੰਦੀ ਸੀ ਹਰ ਵੇਲੇ, ਹੁਣ ਖਾਮੋਸ਼ੀ ਜਿਹੀ ਕਿਉਂ ਹੈ।
ਸ਼ੋਰ ਸੁਣਾਈ ਦਿੰਦਾ ਸੀ ਹਰ ਘੜੀ, ਹੁਣ ਖ਼ਾਮੋਸ਼ੀ ਜਿਹੀ ਕਿਉਂ ਹੈ।
ਕੌਣ ਚਲਾ ਗਿਆ ਹੈ ਇੱਥੋਂ, ਜੋ ਸੁੰਨੀਆਂ ਹੋਈਆਂ ਗਲੀਆਂ।
ਇਨ੍ਹਾਂ ਗਲੀਆਂ ਵਿੱਚ ਹੁਣ ਨਜ਼ਰ ਆਉਂਦੀ, ਉਦਾਸੀ ਕਿਉਂ ਹੈ।
ਕੋਈ ਕਹਿੰਦਾ ਨਵਾਂ ਟਿਕਾਣਾ, ਬਣਾ ਲਿਆ ਹੈ ਉਸਨੇ।
ਜਦ ਪਤਾ ਹੈ ਉਸ ਨਹੀਂ ਆਉਣਾ, ਫਿਰ ਯਾਦ ਉਸਦੀ ਕਿਉਂ ਹੈ।
ਸੰਭਾਲ ਆਪਣੇ ਦਿਲ ਨੂੰ ਹੁਣ, ਤੇ ਖੋ ਜਾ ਆਪਣੇ ਆਪ ਵਿੱਚ।
ਜੋ ਚਲੇ ਗਏ, ਉਨ੍ਹਾਂ ਨੂੰ ਸੋਚਣਾ ਕੀ, ਤੈਨੂੰ ਉਨ੍ਹਾਂ ਦੀ ਪਈ ਕਿਉਂ ਹੈ।
3.17pm 20 Aug 2026

No comments:
Post a Comment