Followers

Sunday, 16 August 2026

3566 ਸੁੰਨੀਆਂ ਹੋ ਜਾਣਗੀਆਂ ਮੇਰੀਆਂ ਗਲੀਆਂ (ਪੰਜਾਬੀ ਕਵਿਤਾ)

Hindi version 2558

English version 3565

ਤੂੰ ਚਲੀ ਜਾਵੇਂਗੀ ਕੱਲ੍ਹ ਮੈਨੂੰ ਛੱਡ ਕੇ,

ਸੁੰਨੀਆਂ ਹੋ ਜਾਣਗੀਆਂ ਮੇਰੀਆਂ ਗਲੀਆਂ।

ਅੱਜ ਤੱਕ ਘੁੰਮਦੀ ਸੀ ਮੇਰੀਆਂ ਗਲੀਆਂ ਵਿੱਚ ,

ਸੰਗ ਤੇਰੇ ਚਲੀਆਂ ਜਾਣਗੀਆਂ ਮੇਰੀਆਂ ਸਬ ਖੁਸ਼ੀਆਂ।

ਦੁਆਵਾਂ ਦੇ ਰਹੇ ਨੇ ਅੱਜ ਦਿਲ ਤੋਂ ਸਾਰੇ,

ਖਿੜੀਆਂ ਰਹਿਣ ਤੇਰੇ ਵਿਹੜੇ ਵਿੱਚ ਕਲੀਆਂ।

ਛੂਹ ਨਾ ਸਕੇ ਕੋਈ ਗ਼ਮ ਤੈਨੂੰ ਕਦੇ ਵੀ,

ਤੇਰੇ ਉੱਤੇ ਵਰ੍ਹਦੀਆਂ ਰਹਿਣ ਭਰ ਭਰ ਖੁਸ਼ੀਆਂ।

6.52pm 16 Aug 2016

No comments: