Hindi version 2565
English version 3577
ਦਰਦ ਦਿੱਤਾ ਉਸ ਨੇ ਤੇ ਸਾਨੂੰ ਬੇਦਰਦ ਸਮਝ ਬੈਠਾ,
ਉਤਾਰਣ ਲੱਗਾ ਮੇਰੇ ਪਿਆਰ ਨੂੰ ਉਹ ਕਰਜ਼ ਸਮਝ ਬੈਠਾ।
ਨਹੀਂ ਜਾਣਦਾ ਦਿਲ ਦੇਣਾ, ਦਿਲ ਲੈਣਾ ਕੀ ਚੀਜ਼ ਹੈ,
ਮੇਰੀ ਮੁਹੱਬਤ ਨੂੰ ਉਹ ਆਪਣੇ ਲਈ ਹਰਜ ਸਮਝ ਬੈਠਾ।
ਮੈਂ ਤਾਂ ਦਿਲ ਦਿੱਤਾ ਮੁਹੱਬਤ ਦੇ ਹੱਥੋਂ ਮਜਬੂਰ ਹੋ ਕੇ,
ਉਹ ਮੁਹੱਬਤ ਕਰਨ ਨੂੰ ਆਪਣਾ ਫ਼ਰਜ਼ ਸਮਝ ਬੈਠਾ।
ਭੇਜਿਆ ਜੋ ਖ਼ਤ ਮੈਂ ਪਿਆਰ ਦੇ ਪੈਗਾਮ ਵਜੋਂ ਉਸਨੂੰ,
ਉਹ ਪਿਆਰ ਦੀ ਫ਼ਰਦ (ਜਾਇਦਾਦ ਦਾ ਦਸਤਾਵੇਜ਼ ) ਸਮਝ ਬੈਠਾ।
ਕੁਝ ਵੀ ਨਹੀਂ ਜਾਣਦਾ ਉਹ ਪਿਆਰ ਦੇ ਦਸਤੂਰ ਬਾਰੇ,
ਮੁਹੱਬਤ ਹੋਈ ਤਾਂ ਇਸਨੂੰ ਮਾਮਲਾ ਹੋਇਆ ਦਰਜ ਸਮਝ ਬੈਠਾ।

No comments:
Post a Comment