Followers

Monday, 7 August 2023

K4 2464 ਪੰਜਾਬੀ ਕਵਿਤਾ ਓਹੀ ਨਿਗੇਬਾਨ (Punjabi)(Ohi negebaan) He is the guardian

 Hindi version 1005

ਦਾਤਾ ਦੇ ਉਪਕਾਰ ਨਾਲ, ਪਾਇਆ ਇਹ  ਸਨਮਾਨ।

ਕਰਮ ਕਰਨਾ ਫਰਜ਼ ਸੀ, ਅੱਗੇ ਓਹ ਹਨ ਜਾਣੀ ਜਾਣ।

ਕਰਮ ਤੋਂ ਪਿੱਛੇ ਨਾ ਹਟਿਓ, ਰੱਖਿਏ ਐਨਾ ਗਿਆਨ।

ਸਹੀ ਕਿਰਤ ਮੈਂ ਸਦਾ ਕਰਾਂ, ਰਹੇ ਮੈਨੂੰ ਧਿਆਨ ।

ਸਿਰ ਤੇ ਰੱਬ ਦਾ ਹੱਥ ਹੈ, ਮੈਂ ਤਾਂ ਹਾਂ ਨਾਦਾਨ ।

ਮੇਰੇ ਸਾਰੇ ਕੰਮਾਂ ਦਾ,ਓਹੀ ਨਿਗੇਬਾਨ।

ਕਦੇ ਵਿਸਾਰਾਂ ਨਾਂ ਮੈਂ ਓਸਨੂੰ ,ਜਪਦਾ ਰਹਾਂ ਨਾਮ।

ਉਹਦੇ ਅਸ਼ੀਰਵਾਦ ਨਾਲ ਪੂਰਨ ਹੋਣ ਸਭ ਕਾਮ।

2.53pm 3 July 2023

Dātā dē upakār nāal pā'i'ā ih  sanmān.

Karam karanā pharz sī, agē ōha han jāṇī jāaṇ.

Karam tōṁ pichhē nā haṭi'ō, rakhi'ē ainā gi'ān.

Sahī kirat maiṁ sadā karāṁ, rahē  mainū dhi'ān.

Sir tē rab dā hath hai, maiṁ tāṁ hāṁ nādāan.

Mērē sārē kamāṁ dā, uhī nigēbān.

Kadē visārāṁ nāa main ōsanū,japadā rahāṁ naām.

Uhadē aśhīravād naāl pūrana hōṇ sabh kāmm.

(English meaning)

This honor was obtained by the benevolence of the donor.

It was a duty to do deeds before they were known.

Do not retreat from karma, keep such knowledge.

Always do the right work,  be careful.

God's hand is on my head, I

 am ignorant.

Of all my works, the same guardian.

I never forget him, I keep chanting his name.

May all desires be fulfilled with His blessings.

Sunday, 6 August 2023

K3 2463 ਰਿਸ਼ਤਿਆਂ ਦੀ ਡੋਰv(Punjabi )(Riśati'āṁ dī ḍōr)Thread of relationships

 2182 


ਧਿਆਨ ਨਾਲ ਸਾਂਭ ਰਿਸ਼ਤਿਆਂ ਦੀ ਡੋਰ।

ਉਨ੍ਹਾਂ ਤੇ ਨਾ ਪੈਣ ਦੇਵੀਂ ਸ਼ਬਦਾਂ ਦਾ ਜ਼ੋਰ ।

ਜੇ ਖਿੱਚੋਗੇ ਜੋਰ ਨਾਲ , ਤਾਂ ਟੁੱਟ ਜਾਵੇਗਾ.

ਫਿਰ ਇਨ੍ਹਾਂ ਵਿਚ ਪੈ ਜਾਵੇਗਾ ਜੋੜ।

ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਬੰਦ ਕਰੋ ਦੌੜ।

ਇਸ ਵਿੱਚ ਕੰਮ ਨਹੀਂ ਆਉਂਦੀ ਕੌਈ ਹੋੜ।

ਪਿਆਰ ਦੇ ਬੰਧਨ ਨੇ ਕੱਚੇ ਧਾਗਿਆਂ ਦੇ।

ਇਸ ਦਾ ਕੋਈ ਓਰ ਨਾ ਤੇ ਕੋਈ ਛੋਰ।

ਪ੍ਰੀਤ ਪਿਆਰ ਨਾਲ ਬੰਨ੍ਹੀ ਰੱਖੋ।

ਜ਼ਿੰਦਗੀ ਵਿੱਚ ਰਿਸ਼ਤਿਆਂ ਦੀ ਡੋਰ।

12.31,pm 3 July 2023



Dhi'ān nāl sāmbh riśati'āṁ dī ḍōr.

Unhāṁ tē nā paiṇ dēvīṁ śabadān dā zōr.

Jē khichōgē jōr nāal, tān ṭuṭ  jāvēgā.

Phir inhāṁ vich pai jāvēgā jōd

Ik dūjē tōn aggē nikalaṇ dī band karō daud.

Is vich kamm nahīṁ ā'undī kau'ī hōdh.

Pi'āra dē badhan nē kachē dhāgi'āṁ dē.

Is dā kō'ī ōr nā tē kō'ī chhōr.

Prīt pi'ār nāla banhī rakhō.

Zindagī vich riśati'āṁ dī ḍōr.

(English meaning)

Thread of relationships


The key to carefully maintaining relationships.

Don't let the words fall on them.

If you pull hard, it will break.

Then they will not be joined.

Stop racing to outdo each other.

There is no trick in it.

The bond of love is of raw thread.

There is no end or end to it.

Keep love tied with love.

The key to relationships in life.

Saturday, 5 August 2023

K3 2462 ਨੇੜੇ ਆ ਕੇ ਨਾ ਦੂਰ ਜਾਇਆ ਕਰੋ (Punjabi )(Nēṛē ākē nā dūr jā'i'ā karō)Come closer and don't go far

 2329 


ਕੀਤਾ ਵਾਅਦਾ ਨਿਭਾਇਆ ਕਰੋ।

ਨੇੜੇ ਆਕੇ ਨਾ ਦੂਰ ਜਾਇਆ ਕਰੋ।

ਅਸੀਂ ਯਾਰ ਤੇਰੇ  ਹਾਂ ਮੇਰੇ ਸਨਮ।

ਦਿਲ ਤੋੜ ਕੇ ਸਾਡਾ ਨਾ ਜਾਇਆ ਕਰੋ।

ਲੰਘ ਜਾਂਦੇ ਓ ਕੋਲ ਆ ਕੇ ਏਦਾਂ ਹੀ।

ਆਵਾਜ਼ ਦੇ ਕੇ ਸਾਨੂੰ, ਬੁਲਾਲਿਆ ਕਰੋ।

ਤੇਰੀ ਯਾਦ ਵਿੱਚ ਜਾਗਦੇ ਹਾਂ ਰਾਤਾਂ ਨੂੰ।

ਸਾਨੂੰ ਇਸ ਤਰ੍ਹਾਂ ਨਾ ਜਗਾਇਆ ਕਰੋ।

ਇਸ ਤਰ੍ਹਾਂ ਦੁੱਖਾਂ ਵਿੱਚ ਜਿਊਣਾ ਕੀ ਜ਼ਿੰਦਗੀ।

ਹੱਸੋ ਅਤੇ ਸਭਨਾਂ ਨੂੰ ਹਸਾਇਆ ਕਰੋ।

12.07pm 3 July 2023

Kītā vā'adā nibhā'i'ā karō.

Nēṛē ākē nā dūr jā'i'ā karō.

Asīṁ yār tērē  hāṁ mērē sanam.

Dil tōd kē sāḍā nā jā'i'ā karō.

Langh jāndē ō kōl āa kē ēdāṁ hī.

Āvāaz dē kē sānū, bulāli'ā karō.

Tērī yād vich jāgadē hāṁ rātān nū.

Sānū is tar'hāṁ nā jagā'i'ā karō.

Is tar'hāṁ dukhāṁ vich ji'ūṇā kī zindagī.

Hasō atē sabhanāṁ nū hasā'i'ā karō.

(English meaning)

Keep your promise.

Come closer and don't go far.

I am your friends, my dear.

Don't leave me with a broken heart.

When you pass by, you go like this.

Give us a call.

We wake up in your memory at night.

Don't wake me up like this.

What a life to live in misery like this.

Laugh and make everyone laugh.

Friday, 4 August 2023

2461ਅਸਮਾਨ ਵਿੱਚ ਤਾਰੇ ਵੀ ਘੱਟ ਨੇ (Punjabi)Asmaān vich tārē vī ghaṭt nē.)(There are fewer stars in the sky.)

 2304

 ਕੁਝ ਵੀ ਦਿਖਾਈ ਨਹੀਂ ਦਿੰਦਾ।

 ਅਸਮਾਨ ਵਿੱਚ ਤਾਰੇ ਵੀ ਘੱਟ ਨੇ।

ਚੰਦ ਵੀ ਨਜ਼ਰ ਨਹੀਂ ਆਉਂਦਾ।

ਇਸ ਧਰਤੀ ਨੂੰ, ਹੋ ਕੀ ਗਿਆ ਏ।

ਹਰ ਪਾਸੇ ਪ੍ਰਦੂਸ਼ਣ ਹੀ ਨਜ਼ਰ ਆਉਂਦਾ ਏ।

ਚੰਨ-ਤਾਰੇ ਇਸ ਹਵਾ ਵਿਚ ਗੁਆਚ ਗਏ ਹਨ,

ਕੁਝ ਵੀ ਦਿਖਾਈ ਨਹੀਂ ਦਿੰਦਾ।


ਜਿਵੇਂ ਕਿ, ਕੁਝ ਲੋਕ ਅਜਿਹੇ ਹੋ ਗਏ ਹਨ,

ਜ਼ੁਬਾਨ ਤੋਂ ਮਾੜੇ ਸ਼ਬਦ ਹੀ ਨਿੱਕਲਦੇ ਹਨ।

ਜਿਸ ਨੂੰ ਸੁਣ ਕੇ ਕੋਈ ਖੁਸ਼ ਹੋ ਜਾਵੇ,

ਜ਼ੁਬਾਨ ਤੋਂ ਇਹੋ ਜਿਹੇ ਸ਼ਬਦ ਨਹੀਂ ਨਿੱਕਲਦੇ।

ਮੈਂ ਕੀ ਕਹਾਂ,ਬਦਲ ਗਿਆ ਹੈ ਜ਼ਮਾਨਾ ।

 ਬਦਲ ਗਏ ਨੇ ਲੋਕ।

ਕਿਸ ਦੇ ਦਿਲ ਵਿੱਚ ਕੀ ਚੱਲ ਰਿਹਾ ਹੈ।

ਕੁਝ ਵੀ ਸੁਣਾਈ ਨਹੀਂ ਦਿੰਦਾ।

11.51am 3July 2023

Kujh vī dikhā'ī nahīṁ dindā.

 Asmaān vich tārē vī ghaṭt nē.

Chann vī nazar nahīṁ ā'undā.

Is dharatī nū, hō kī gi'ā ē.

Har pāasē pradūśhaṇ hī nazar ā'undā ē.

Chann-tāarē is havā vich gu'āch ga'ē han,

kujh vī dikhā'ī nahīn dindā.


Jivēṁ ki, kujh lōk ajihē hō ga'ē han,

Zubān tōṁ māadē śabad hī nikaldē han.

Jis nū suṇ kē kō'ī khuśh hō jāvē,

zubān tōṁ ih jihē śhabad nahīṁ nikaladē.

Main kī kahān ,badal gi'ā hai zamānā.

 Badal ga'ē nē lōk.

Kis dē dil vich kī chal rihā hai.

Kujha vī suṇā'ī nahīṁn dindā.

(English meaning)

Nothing is visible.

 There are fewer stars in the sky.

Even the moon is not visible.

What happened to this earth?

Pollution is visible everywhere.

The moon and stars are lost in this pollution,

No one knows.


As such, some people have become

Only bad words come out of the mouth.

Which makes no one happy to hear,

Such words do not come out of the mouth.

What can I say, times have changed.

 People have changed.

What's going on in whose heart?

Nothing is heard.

Thursday, 3 August 2023

K3 2460 ਕੋਈ ਬਿਰਹਣ ਜਿਵੇਂ ਤਰਸ ਰਹੀ ਹੈ (Punjabi )(Kō'ī birahaṇ jivēṁ taras rahī hai.)A woman is longing

 2163

ਵਰਖਾ ਏਦਾਂ ਵਰ ਰਹੀ ਹੈ ।

ਕੋਈ ਬਿਰਹਣ ਜਿਵੇਂ ਤਰਸ ਰਹੀ ਹੈ।

ਵਿੱਚ ਵਿਚਾਲੇ ਜਦੋਂ ਰੁਕ ਜਾਂਦੀ।

ਲੱਗਦਾ ਆਹਾਂ ਭਰ ਰਹੀ ਏ।

ਬਰਸਦੀ ਕਦੀ ਇਹ ਹੋਲੇ ਹੋਲੇ।

ਸੁਬਕ ਸੁਬਕ ਕੇ ਰੋਏ ਜਿੱਦਾਂ।

ਰੁਕ ਜਾਂਦੀ ਜਦ ਵਰਦੇ ਵਰਦੇ।

ਬਿਨ ਸਾਜਨ ਦੇ ਤਰਸੇ ਜਿੱਦਾਂ।

ਆਵਨ ਸਾਜਨ ਤਾਂ ਰੁਕ ਜਾਵੇ।

ਭਰੇ ਇਹ ਠੰਢੀ ਆਹ ਜਿੱਦਾਂ।

10.19am 3 July 2023

Varakhā ēdāṁ varh rahī hai.

Kō'ī birahaṇ jivēṁ taras rahī hai.

Vich vichālē jadōṁ ruk jāndī.

Lagadā āahān bhar rahī ē.

Barasadī kadī ih hōlē hōlē.

Subak subak kē rō'ē jidān.

Ruk jāndī jad varadē varadē.

Bin sājana dē tarasē jidāṁ.

Āvan sājan tāṁ ruk jāvē.

Bharē ih ṭhanḍhī āah jidāṁ.

(English meaning)

It is raining like this.

A woman is longing.

When it stops in the middle

It seems to be filled with sighs.

Sometimes it rains.

Like weeping slowly

It stops when it wears off.

Without lover longing.

When lover should come.

It should stop.


Wednesday, 2 August 2023

2459 ਗ਼ਜ਼ਲ (Punjabi Ghazal)ਤੁਹਾਡੇ ਬਿਨ (Tuhaade bin) Without you

 2212 2212 22

Qafia aa ਕਾਫ਼ੀਆ ਆ

Radeef tuhaade bin ਰਦੀਫ਼ ਤੁਹਾਡੇ ਬਿਨ


 ਹੁਣ ਜੀਅ ਨਹੀਂ ਲੱਗਦਾ ਤੁਹਾਡੇ ਬਿਨ।

ਭੁੱਲਿਆ ਏ ਜੱਗ ਕੱਦ ਦਾ ਤੁਹਾਡੇ ਬਿਨ।

ਤੈਥੋਂ ਹੀ ਹੈ ਜੱਗ ਮੇਰੇ ਵਿਚ ਰੌਣਕ।

ਹੋਵੇਗਾ ਕੀ ਇਸ ਜੱਗ ਦਾ ਤੁਹਾਡੇ ਬਿਨ।

ਬਿਨ ਤੇਰੇ ਮੇਰਾ ਹੋਰ ਕੋਈ ਨਾ।

ਦੱਸੋ  ਕਿੱਥੇ ਵੱਸਦਾ ਤੁਹਾਡੇ ਬਿਨ।

ਜਦ ਗਮ ਖੁਸ਼ੀ ਤੇਰੇ ਹੀ ਦਮ ਤੇ ਹੈ।

ਫਿਰ  ਮੈਂ ਕਿੱਦਾਂ ਹੱਸਦਾ ਤੁਹਾਡੇ ਬਿਨ।

ਹੁਣ ਹੋਇਆ ਪਲ ਕੱਟਣਾ ਵੀ ਮੁਸ਼ਕਿਲ।

ਹੁਣ ਜੀਅ ਨਹੀਂ ਸਕਦਾ ਤੁਹਾਡੇ ਬਿਨ।

ਤੁਰਿਆ ਨਾ ਜਾਂਦਾ ਇਕਲਿਆਂ ਮੈਥੋਂ।

ਕੱਟਦਾ ਨਹੀਂ ਰਸਤਾ ਤੁਹਾਡੇ ਬਿਨ।

10.08am 3 July 2023

Huṇa jī' nahīṁ lagadā tuhāḍē bina.

Bhuli'ā ē jag kad dā tuhāḍē bin

Taithōṁ hī hai jag mērē vich rauṇak.

Hōvēgā kī jag dā tuhāḍē bin.

Bin tērē mērā hōr kō'ī nā.

Dasō  kithē vasad tuhāḍē bin.

Jad gam khuśī tērē hī dam tē hai.

Phir main kidān hasadā tuhāḍē bin.

Huṇ hō'i'ā pal kaṭaṇā vī muśakil.

Huṇ jī' nahīn sakadā tuhāḍē bin.

Turi'ā nā jāndā ikali'āṁ maithōṁ.

Kaṭadā nahīṁ rasatā tuhāḍē bin.

(English meaning)

Now I can't live without you.

I forgot the world without you.

You are the source of joy for me.

What will happen my the world without you?

I have no one else without you.

Tell me where I  live without you .

When sorrow and happiness are on your shoulders.

Then how can I laugh without you?

Now it is difficult to pass the moment.

Can't live without you now.

I would not have walked alone.

The path does not pass without you.

Tuesday, 1 August 2023

K3 2458 Punjabi ਇਧਰੋਂ ਲਿੱਤਾ-ਓਧਰ ਦਿੱਤਾ (Punjabi)(Idharōṁ littā-ōdhar dittā.)Taken from here and given there

 ਇਧਰੋਂ ਲਿੱਤਾ-ਓਧਰ ਦਿੱਤਾ।

ਇਹ ਕੀ ਤਾਂਮ ਝਾਂਮ ਕਰ ਦਿੱਤਾ।

ਪਿਆਰ ਦਿੰਦੇ ਤੇ ਪਿਆਰ ਲੈਂਦੇ।

ਇਹ ਕੀ ਕੰਮ ਤੁਸੀਂ ਕਰ ਦਿੱਤਾ।

ਦੋ ਬੋਲ ਗੂੰਜਦੇ ਖੁਸ਼ੀ ਦੇ ਤੁਸੀਂ ਕਿਉਂ,

ਪੈਸੇ ਦਾ ਬੋਝ, ਸਿਰ ਤੇ ਲੱਦ ਦਿੱਤਾ।

ਅਸੀਂ ਕਿਥੋਂ ਲਿਆਈਏ ਪੈਸੇ ਦੇਣ ਨੂੰ ਹੁਣ।

ਆਹ ਦਿਖਾਵੇ ਦਾ ਚਲਨ ਕਿਉਂ ਚਲਾ ਦਿੱਤਾ।

ਦੱਬ ਜਾਵਾਂਗੇ ਇਸ ਬੋਝ ਦੇ ਥੱਲੇ।

ਪਿਆਰ ਨੂੰ ਇਸ ਹਰਕਤ ਨੇ ਦਬਾ ਦਿੱਤਾ।

ਖਤਮ ਕਰੋ ਇਹ ਚਲਨ ਰੱਬ ਦੇ ਵਾਸਤੇ।

ਕਿਉਂ ਪਿਆਰ ਨੂੰ ਪੈਸੇ ਦਾ ਮੋਹਰਾ ਬਣਾ ਦਿੱਤਾ।

9.36am 3 July 2023

Idharōṁ littā-ōdhar dittā.

Ih kī tāam jhaām kar dtitā.

Pyi'ār dēndē tē pi'ār laindē.

Ih kī kam tusīṁ kar dittā.

Dō bōl gūnjadē khuśī dē tusīṁ ky'uṁ,

paisē dā bōjh, sir tē ladd dittā.

Asīn kithōn li'ā'īy'ē paisē dēṇanū huṇ.

Āah dikhāvē dā calan kyo'uṁ chalā dittā.

Dabb jāvāṅgē is bōjh dē thallē.

Py'ār nū isa harakat nē dbā dtitā.

Khatam karō ih chalan rab dē vāsatē.

Kiy'uṁ pi'ār nū paisē dā mōharā baṇā dittā.

(English meaning)

Taken from here and given there.

What did you do?

Love should be given and love should be received.

What did you do?

Why are you not resounding with two words of joy?

A burden of money, loaded on the head.

Where do we get the money to pay now?

Oh, why did you run the show?

Will be buried under this burden.

Love was suppressed by this act.

End this trend for God's sake.

Why did love become a pawn of money?